ਭੋਗ ਤੇ ਵਿਸ਼ੇਸ਼
ਭੋਗ ਤੇ ਅੰਤਮ ਅਰਦਾਸ 22 ਦਸੰਬਰ ਨੂੰ ਗੁ. ਹਰਗੋਬਿੰਦਗੜ੍ਹ ਸਾਹਿਬ ਵਿਖੇ

ਕੁਰਾਲੀ, 21 ਦਸੰਬਰ (ਮਾਰਸ਼ਲ ਨਿਊਜ਼) : ਸ. ਬਹਾਦਰ ਸਿੰਘ ਖੁਰਾਣਾ ਇਕ ਧੜੱਲੇਦਾਰ ਆਗੂ ਅਤੇ ਦਿਲਦਾਰ ਇਨਸਾਨ ਸਨ. ਉਹ ਇਕ ਟਕਸਾਲੀ ਅਕਾਲੀ ਦੇ ਫਰਜ਼ ਨਿਭਾਉਂਦੇ ਹੋਏ ਹਰ ਇਕ ਦੇ ਦੁੱਖ ਸੁਖ ਵਿਚ ਨਾਲ ਖੜਦੇ ਸਨ, ਉਥੇ ਪਾਰਟੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਾਸਤੇ ਪੰਜਾਬ ਪੰਜਾਬੀ ਬੋਲਦੇ ਇਲਾਕਿਆਂ ਅਤੇ ਪਾਣੀ ਦੇ ਮੁੱਦਿਆਂ ‘ਤੇ ਕਈ ਮੋਰਚੇ ਲਾਏ ਅਤੇ ਕਈ ਵਾਰ ਜੇਲ ਵੀ ਗਏ. ਜਿਥੇ ਉਹਨੇ ਰੋਜ਼ੀ ਰੋਟੀ ਲਈ ਆਪਣਾ ਬਰਤਨਾਂ ਦਾ ਸਟੋਰ ਬਾਖੂਬੀ ਚਲਾਇਆ ਉਥੇ ਰੈਡੀਮੇਡ ਗਾਰਮੇੰਟ੍ਸ ਦਾ ਬਿਜ਼ਨੇਸ ਕਰਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਰਹੇ. ਉਸ ਦੇ ਨਾਲ ਨਾਲ ਅੰਤਲੇ ਸਮੇਂ ਤਕ ਉਹ ਗੁਰਦਵਾਰਾ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਦੇ ਵਰਕਿੰਗ ਕਮੇਟੀ ਮੇਂਬਰ ਵੀ ਸਨ. ਸ. ਬਹਾਦਰ ਸਿੰਘ ਖੁਰਾਣਾ ਦਾ ਜਨਮ 1940 ਵਿਚ ਪਾਕਿਸਤਾਨ ਦੇ ਸਰਗੋਧਾ ਜਿਲੇ ਵਿਚ ਪਿੰਡ ਹਡਾਲੀ ਵਿਖੇ ਪਿਤਾ ਸ. ਮੇਹਲ ਸਿੰਘ ਦੇ ਘਰ ਮਾਤਾ ਸੁੰਦਰ ਕੌਰ ਦੀ ਕੁੱਖੋਂ ਹੋਇਆ. 1947 ਦੀ ਵੰਡ ਤੋਂ ਬਾਅਦ ਉਹ ਭਾਰਤ ਆ ਗਏ ਸਨ ਅਤੇ ਆਪਣੇ ਨਾਨਕੇ ਪਿੰਡ ਖਿਜਰਾਬਾਦ ਵਿਖੇ ਰਹਿਣ ਲੱਗ ਗਏ ਸਨ. ਪਰਵਾਰ ਦੇ ਬਾਕੀ ਮੈਂਬਰ ਉੱਤਰ ਪ੍ਰਦੇਸ਼ ਵਿਚ ਬਰੇਲੀ ਵਿਖੇ ਰੁਕ ਗਏ ਸਨ. ਉਨਾਂ ਦੀ ਮੁਢਲੀ ਪੜ੍ਹਾਈ ਇਥੇ ਖਿਜਰਾਬਾਦ ਵਿਖੇ ਹੀ ਹੋਈ. ਉਹ ਆਪਣੇ ਚਾਰ ਭਰਾਵਾਂ ਅਤੇ ਪੰਜ ਭੈਣਾਂ ਚੋਂ ਸਭ ਤੋਂ ਵੱਡੇ ਸਨ. ਚੜਦੀ ਉਮਰੇ ਉਹਨਾਂ ਦਾ ਵਿਆਹ ਪੀਪੀ ਤਰਨਜੀਤ ਕੌਰ ਨਾਲ ਹੋਇਆ. ਉਨਾਂ ਦੇ ਦੋ ਬੱਚੇ ਪੁੱਤਰ ਵਰਿੰਦਰਜੀਤ ਸਿੰਘ ਲਾਲੀ ਅਤੇ ਪੁੱਤਰੀ ਗੁਰਵਿੰਦਰ ਕੌਰ ਹਨ. ਇਸ ਦਿਲਦਾਰ ਸ਼ਖ਼ਸੀਅਤ ਦੇ ਜਾਣ ਨਾਲ ਇਲਾਕੇ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ. ਇਸ ਰੰਗਲੇ ਸੱਜਣ ਦੀ ਆਤਮਿਕ ਸ਼ਾਂਤੀ ਨਮਿਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ 22 ਦਸੰਬਰ 2019 ਨੂੰ ਦਿਨ ਐਤਵਾਰ ਨੂੰ ਗੁਰੂਦਵਾਰਾ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਵਿਖੇ ਪਾਇਆ ਜਾਵੇਗਾ.
Very nice and good. Marshall news channel may God bless Them Best wishes to all team members