ਨਵੀਂ ਦਿੱਲੀ: Nokia ਫੋਨ ਦੇ ਦੀਵਾਨੀਆਂ ਲਈ ਕੰਪਨੀ ਨੇ ਭਾਰਤ ‘ਚ Nokia 6.2 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ ਨੋਕਿਆ ਦਾ ਮਿਡ ਰੇਂਜ ਫੋਨ ਹੈ ਜਿਸ ਨੂੰ ਅੇਮਜੋਨ ਇੰਡੀਆ ‘ਤੇ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਕੀਮਤ ਭਾਰਤੀ ਬਾਜ਼ਾਰ ‘ਚ 15,999 ਰੁਪਏ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਫੋਨ ਨੂੰ ਪਿਛਲੇ ਮਹੀਨੇ ਐਚਐਮਡੀ ਗਲੋਬਲ ਵੱਲੋਂ ਕਰਵਾਏ ਟੇਕ ਸ਼ੋਅ ‘ਚ ਪੇਸ਼ ਕੀਤਾ ਸੀ।

Nokia 6.2 ਇੱਕ ਡਿਊਲ ਸਿਮ ਫੋਨ ਹੈ ਜਿਸ ‘ਚ 6.3 ਇੰਚ ਦਾ ਫੁੱਲ-ਐਚਡੀ ਡਿਸਪਲੇ ਹੈ। ਹੈਂਡਸੈਟ ‘ਚ ਆਕਟਾ ਕੋਰ ਸਨੈਪਡ੍ਰੈਗਨ 636 ਪ੍ਰੋਸੈਸਰ ਨਾਲ 4ਜੀਬੀ ਤਕ ਰੈਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ‘ਚ 3500 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।

ਫੋਨ ‘ਚ ਤਿੰਨ ਰਿਅਰ ਕੈਮਰੇ ਹਨ। ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਡੈਪਥ ਸੈਂਸਰ ਤੇ ਨਾਲ ਹੀ ਐਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੈ। ਫੋਨ ‘ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਅੇਮਜੋਨ ਇੰਡੀਆ ਇਸ ਫੋਨ ਨੂੰ ਖਰੀਦਣ ‘ਤੇ ਕਈ ਤਰ੍ਹਾਂ ਦੇ ਆਫਰਸ ਦੇ ਰਿਹਾ ਹੈ। ਇਹ ਆਫਰ 31 ਨਵੰਬਰ ਤਕ ਹਨ।

LEAVE A REPLY

Please enter your comment!
Please enter your name here