-ਖਰੜ 4ਜੁਲਾਈ(ਮਾਰਸ਼ਲ ਨਿਊਜ਼) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ੍ਹ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ ਹੋਈ। ਜਿਸ ਵਿੱਚ ਉਚੇਚੇ ਤੌਰ ‘ਤੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਐਨ ਕੇ ਸਰਮਾ ਵੀ ਸਾਮਿਲ ਹੋਏ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮੁੱਚੇ ਪੰਜਾਬ ਵਿੱਚ ਪਿੰਡ ਪੱਧਰ ‘ਤੇ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਕੈਪਟਨ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਵਿਰੁੱਧ ਰੋਸ ਧਰਨੇ ਲਾਉਣ ਉਲੀਕੇ ਪ੍ਰੋਗਰਾਮ ਦੀ ਸਫਲਤਾ ਲਈ ਮੀਟਿੰਗ ਵਿੱਚ ਵਿਚਾਰ ਵਿਟਾਂਦਰਾ ਕੀਤਾ ਗਿਆ। ਜਿਲ੍ਹਾ ਪ੍ਰਧਾਨ ਐਨ ਕੇ ਸਰਮਾ ਨੇ ਦੱਸਿਆ ਕਿ ਤੇਲ ਕੀਮਤਾਂ ਵਿੱਚ ਵਾਧੇ ਵਿਰੁੱਧ, ਸਰਾਬ ਅਤੇ 50 ਲੱਖ ਕਿੱਟਾਂ ਦੀ ਖਰੀਦ ਵਿੱਚ ਘਪਲੇ ਵਿਰੁੱਧ, ਨੀਲੇ ਕਾਰਡ ਧਾਰਕਾਂ ਦੇ ਨਾਂਅ ਕੱਟਣ ਨੂੰ ਲੈ ਕਿ ਕਾਂਗਰਸ ਸਰਕਾਰ ਵਿਰੁੱਧ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਲੋਕਾਂ ਵਿੱਚ ਵੱਡੀ ਪੱਧਰ ‘ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿੰਡ ਪਿੰਡ ਲੋਕ ਕੈਪਟਨ ਸਰਕਾਰ ਦੇ ਮਨਮਾਨੀਆਂ ਤੋਂ ਡਾਹਢੇ ਤੰਗ ਪ੍ਰੇਸ਼ਾਨ ਨਜ਼ਰ ਆ ਰਹੇ ਨੇ। ਇਸੇ ਦੌਰਾਨ ਹਲਕਾ ਖਰੜ੍ਹ ਦੇ ਮੁੱਖ ਸੇਵਾਦਾਰ ਰਾਣਾ ਗਿੱਲ ਨੇ ਆਖਿਆ ਕਿ ਅਕਾਲੀ ਦਲ ਦੇ ਸੱਦੇ ‘ਤੇ 7 ਜੁਲਾਈ ਨੂੰ ਦਿੱਤੇ ਜਾ ਰਹੇ ਕਾਂਗਰਸ ਸਰਕਾਰ ਵਿਰੋਧੀ ਰੋਸ ਮੁਜਾਹਰੇ ਵਿੱਚ ਸਮੂਲੀਅਤ ਕਰਨ ਲਈ ਹਲਕਾ ਵਾਸੀ ਪੱਬਾਂਭਾਰ ਹਨ।  ਰਾਣਾ ਗਿੱਲ ਅਨੁਸਾਰ ਘਪਲਿਆਂ ਦੀ ਸਰਕਾਰ ਨੂੰ ਗੂੜੀ ਨੀਂਦਰ ਤੋਂ ਜਗਾਉਣ ਅਤੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਸਬਕ ਸਿਖਾਉਣ ਲਈ ਲੋਕ ਲਾਮਬੰਦ ਹਨ। ਮੀਟਿੰਗ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਕਿਸਾਨ  ਵਿੰਗ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਐਸ ਸੀ ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਯੂਥ ਆਗੂ ਸੁਦਾਗਰ ਸਿੰਘ ਹੁਸਿਆਰਪੁਰ ਸਮੇਤ ਸਮੁੱਚੇ ਸਰਕਲ ਪ੍ਰਧਾਨ ਹਾਜ਼ਿਰ ਸਨ।