ਐਸ. ਏ. ਐਸ. ਨਗਰ,

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਅੱਜ ਤੀਜੇ ਦਿਨ ਖੇਡਾਂ ਦੀ ਸ਼ੁਰੂਆਤ ਕਬੱਡੀ ਅਤੇ ਖੋ-ਖੋ ਦੇ ਫਾਈਨਲ ਮੈਚਾਂ ਨਾਲ ਹੋਈ, ਜਿਨ੍ਹਾਂ ਦਾ ਉਦਘਾਟਨ ਕਰਨਲ ਬਲਬੀਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਰਾਣੀ ਸਿੰਘ ਨੇ ਸਾਂਝੇ ਤੌਰ ਉਤੇ ਕੀਤਾ। ਖੇਡ ਭਵਨ ਸੈਕਟਰ 78 ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਐਸ. ਏ. ਐਸ. ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਕਰਦਿਆਂ ਸੂਬਾ ਪੱਧਰੀ ਖੇਡਾਂ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜ਼ਿਲ੍ਹਾ ਖੇਡ ਕਮੇਟੀ, ਸਮੂਹ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਖੇਡਾਂ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੀ ਓਵਰਆਲ ਟਰਾਫੀ ਬਲਾਕ ਖਰੜ-3 ਨੇ ਜਿੱਤੀ ਜਦਕਿ ਬਲਾਕ ਮਾਜਰੀ ਦੂਜੇ ਸਥਾਨ ਉਤੇ ਰਿਹਾ।

ਉਨ੍ਹਾਂ ਦੱਸਿਆ ਕਿ ਅੱਜ ਹੋਏ ਕਬੱਡੀ (ਲੜਕੇ) ਦੇ ਮੁਕਾਬਲੇ ਵਿੱਚ ਖਰੜ-1 ਪਹਿਲੇ, ਖਰੜ-3 ਦੂਜੇ, ਕਬੱਡੀ (ਲੜਕੀਆਂ) ਵਿੱਚ ਖਰੜ-3 ਪਹਿਲੇ, ਬਨੂੜ ਦੂਜੇ, ਖੋ-ਖੋ (ਲੜਕੇ) ਵਿੱਚ ਖਰੜ-3 ਪਹਿਲੇ, ਬਨੂੜ ਦੂਜੇ, ਖੋ-ਖੋ (ਲੜਕੀਆਂ) ਵਿੱਚ ਮਾਜਰੀ ਪਹਿਲੇ, ਬਨੂੜ ਦੂਜੇ ਅਤੇ ਰੱਸਾਕਸੀ ਵਿੱਚ ਬਨੂੜ ਪਹਿਲੇ ਅਤੇ ਖਰੜ-3 ਦੂਜੇ ਸਥਾਨ ਉਤੇ ਰਹੇ।

ਇਸ ਮੌਕੇ ਸ਼੍ਰੀ ਕ੍ਰਿਸ਼ਨ ਪੁਰੀ,ਬੀ.ਪੀਈ.ੳ.ਖਰੜ-1,ਸ਼੍ਰੀਮਤੀ ਨੀਨਾ ਰਾਣੀ ,ਬੀ.ਪੀ.ਈ.ੳ. ਡੇਰਾਬਸੀ ,ਸ਼੍ਰੀਮਤੀ ਕੁਲਦੀਪ ਕੌਰ,ਬੀ.ਪੀ.ਈ.ਓ.ਬਨੂੜ, ਸ਼੍ਰੀ ਕਮਲਜੀਤ ਸਿੰਘ, ਬੀ.ਪੀ,ਈ.ੳ.ਕੁਰਾਲੀ, ਸ਼੍ਰੀ ਪ੍ਰਿਤਪਾਲ ਸਿੰਘ, ਡਾ. ਹਰਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ,ਸ਼੍ਰੀ ਬਲਜੀਤ ਸਿੰਘ ਖੇਡ ਅਫਸਰ, ਸ਼੍ਰੀ ਹਰਪ੍ਰੀਤ ਸਿੰਘ ਸਹਾਇਕ ਖੇਡ ਅਫਸਰ, ਸ਼੍ਰੀ ਜਸਵੀਰ ਸਿੰਘ ਸੀ.ਐਚ.ਟੀ.,ਸ਼੍ਰੀ ਬਲਵੀਰ ਸਿੰਘ ਸੀ.ਐਚ.ਟੀ., ਸ਼੍ਰੀ ਜਸਬੀਰ ਸਿੰਘ ਚਾਹਲ ਸੀ.ਐਚ.ਟੀ.,ਸ਼੍ਰੀ ਅਵਰਿੰਦਰ ਸਿੰਘ ਸੀ.ਐਚ.ਟੀ., ਸ਼੍ਰੀ ਗੁਰਪ੍ਰੀਤ ਸਿੰਘ,ਸੀ.ਐਚ.ਟੀ ,ਸ਼੍ਰੀ ਸ਼ਿਵ ਕੁਮਾਰ ਰਾਣਾ ਸੀ.ਐਚ.ਟੀ,ਸ਼੍ਰੀ ਸੰਦੀਪ ਸਿੰਘ,ਹੈਡ ਟੀਚਰ, ਸ਼੍ਰੀ ਖੁਸ਼ਪ੍ਰੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ ਫੇਸ-11, ਸ਼੍ਰੀ ਤੇਜਿੰਦਰ ਸਿੰਘ ਸਿਆਊ, ਸ਼੍ਰੀ ਲਖਵੀਰ ਸਿੰਘ ਸੀ.ਐਚ.ਟੀ , ਸ਼੍ਰੀ ਰਾਜਿੰਦਰ ਸਿੰਘ, ਸ਼੍ਰੀ ਰਾਜਵੰਤ ਸਿੰਘ, ਸ਼੍ਰੀ ਜਨਕਰਾਜ ਸਿੰਘ, ਸ਼੍ਰੀ ਮਨਵੀਰ ਸਿੰਘ, ਸ਼੍ਰੀ ਗੁਰਪ੍ਰੀਤ ਸਿੱਧੂ, ਸ਼੍ਰੀ ਰਵਿੰਦਰ ਸਿੰਘ ਤਿਊੜ, ਸ਼੍ਰੀ ਅੰਮ੍ਰਿਤਪਾਲ ਸਿੰਘ ਐਚ.ਟੀ. ਅਤੇ ਹੋਰ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here