ਨਿਊ ਚੰਡੀਗੜ੍ਹ 26 ਅਗਸਤ (ਰਣਜੀਤ ਸਿੰਘ)ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਐਸ.ਐਚ.ੳ ਵਜੋਂ ਸੇਵਾਵਾਂ ਨਿਭਾ ਰਹੇ ਸਬ ਇੰਸਪੈਕਟਰ ਸਤਿੰਦਰ ਸਿੰਘ ਨੂੰ ਸਰਕਾਰ ਵਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਗਿਆ। ਨੌਜੁਆਨ ਪੁਲਿਸ ਅਫਸਰ ਸਤਿੰਦਰ ਸਿੰਘ ਦੀ ਪਦ ਉੱਨਤੀ ਸਤਿੰਦਰ ਸਿੰਘ ਪੁਲਿਸ ਕਪਤਾਨ ਜਿਲਾ ਮੁਹਾਲੀਅਤੇ ਅਕਾਸ਼ਦੀਪ ਸਿੰਘ ਔਲਖ ਐਸ ਪੀ ਮੁਹਾਲੀ ਨੇ ਸਟਾਰ ਲਗਾਕੇ ਕੀਤੀ ਇਸ ਮੌਕੇ ਇਨਕਾਉਟਰ ਸਪੈਸ਼ਲਿਸਟ ਵਿਕਰਮਜੀਤ ਸਿੰਘ ਬਹਾੜ ਡੀ ਐਸ ਪੀ ਮੁੱਲਾਂਪੁਰ ਗਰੀਬਦਾਸ ਵਿਸ਼ੇਸ਼ ਰੂਪ ਵਿਚ ਮੌਜੂਦ ਸਨ1ਜ਼ਿਕਰਯੋਗ ਹੈ ਕਿ ਸਤਿੰਦਰ ਸਿੰਘ ਇਸ ਤੋਂ ਪਹਿਲਾਂ ਚੌਂਕੀ ਇੰਚਾਰਜ ਮਜਾਤ, ਥਾਣਾ ਮੁਖੀ ਡੇਰਾਬਸੀ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਸਤਿੰਦਰ ਸਿੰਘ ਨੂੰ ਤਰੱਕੀ ਮਿਲਣ ਉੱਤੇ ਯਮ ਸਰਪੰਚ ਬਲਕਾਰ ਸਿੰਘ ਭੰਗੂ ਭਗਤਮਾਜਰਾ, ਸਮਾਜ ਸੇਵੀ ਕਪਿਲ ਸ਼ਰਮਾ ਯੂਥ ਆਗੂ ਮੁਨੀਸ਼ ਮਾਜ਼ਰੀ ਗੁਰਮੀਤ ਸਿੰਘ ਢਕੋਰਾਂ, ਕਿਸਾਨ ਆਗੂ ਗੁਰਪ੍ਰੀਤ ਸਿੰਘ ਕਾਦੀਮਾਜਰਾ,ਕਾਲਾ ਬੈਨੀਪਾਲ ਡਾ ਗੁਰਦਰਸ਼ਨ ਸਿੰਘ ਜੰਮੂ, ਤਰਲੋਚਨ ਸਿੰਘ ਮੁੱਲਾਂਪੁਰ, ਗੁਰਮੇਲ ਸਿੰਘ ਜੈਂਤੀਮਾਜਰੀ, ਗੁਰਪ੍ਰੀਤ ਸਿੰਘ ਪਲਹੇੜੀ, ਰਣਜੀਤ ਸਿੰਘ ਪੜੋਲ ਡਾਇਰੈਕਟਰ ਮਿਲਕ ਪਲਾਂਟ ਸੂਖ ਆਗੂ ਜਗਤਾਰ ਸਿੰਘ ਹੁਸ਼ਿਆਰਪੁਰ,ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਇਲਾਕੇ ਦੇ ਮੋਹਤਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਐਸ ਐਚ ਓ ਸਤਿੰਦਰ ਸਿੰਘ ਨੇ ਤਰੱਕੀ ਲਈ ਉਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕ ਸੇਵਾ ਪ੍ਰਤੀ ਪਹਿਲਾਂ ਦੀ ਤਰ੍ਹਾਂ ਸਮਰਪਿਤ ਰਹਿਣਗੇ ਤੇ ਇਨਸਾਫ ਮਾਮਲੇ ਵਿੱਚ ਉਹ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਨਗੇ ਅਤੇ ਆਪਣੀ ਜਿੰਮੇਵਾਰੀ ਹੋਰ ਵਧੀਆ ਤਰੀਕੇ ਨਿਭਾਉਣਗੇ। ਉਹਨਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕਿਸੇ ਨੂੰ ਵੀ ਕਿਸੇ ਤਰਾਂ ਦੀ ਕੋਈ ਦਿੱਕਤ ਆਉੰਦੀ ਹੈ ਤਾਂ ਕੋਈ ਵੀ ਇਨਸਾਨ ਬੇਝਿਝਕ ਉਹਨਾਂ ਨੂੰ ਆ ਕੇ ਮਿਲ ਸਕਦਾ ਹੈ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਲਦੀ ਤੋਂ ਜਲਦੀ ਹਰੇਕ ਨੂੰ ਇਨਸਾਫ ਦਿਵਾਇਆ ਜਾਵੇਗਾ।

LEAVE A REPLY

Please enter your comment!
Please enter your name here