ਰਾਮਗੜ੍ਹੀਆ ਸਭਾ ਵਲੋਂ ਦੁਸ਼ਹਿਰਾ ਗ੍ਰਾਉੰਡ ‘ਚ ਕਰਵਾਇਆ ਜਾਵੇਗਾ ਸੱਭਿਆਚਾਰਕ ਪ੍ਰੋਗਰਾਮ

ਕੁਰਾਲੀ, 19 ਅਕਤੂਬਰ (ਮਾਰਸ਼ਲ ਨਿਊਜ਼) :  ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ ਦਿਹਾੜਾ ਸ਼੍ਰੀ ਵਿਸ਼ਵਕਰਮਾ ਰਾਮਗੜ•ੀਆ ਸੇਵਾ ਸੁਸਾਇਟੀ (ਰਜਿ) ਵੱਲੋਂ ਪ੍ਰਧਾਨ ਰਵਿੰਦਰ ਸਿੰਘ ਬਿੱਲਾ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 29 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਕੁਰਾਲੀ ਵਿਖੇ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਚੇਅਰਮੈਨ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਇਸ ਪਾਵਨ ਪਵਿੱਤਰ ਦਿਹਾੜੇ ਮੌਕੇ ਸ਼ਹਿਰ ਦੇ  ਨਿਹੋਲਕਾ ਰੋਡ ਸਥਿਤ ਸ਼੍ਰੀ ਵਿਸ਼ਵਕਰਮਾ ਰਾਮਗੜ•ੀਆ ਭਵਨ ਵਿਖੇ 9 ਤੋਂ 11 ਵਜੇ ਸਵੇਰੇ ਤੱਕ ਹਵਨ ਕੀਤੇ ਜਾਣਗੇ। ਇਸ ਉਪਰੰਤ ਰਾਮਗੜ•ੀਆ ਸਭਾ ਵੱਲੋਂ ਇਕ ਸੱਭਿਆਚਾਰਕ ਪ੍ਰੋਗ੍ਰਾਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਮਵਰ ਪੰਜਾਬੀ ਲੋਕ ਗਾਇਕ ਅਤੇ ਗਾਇਕਾ ਬੀਬਾ ਅਨਮੋਲ ਗਗਨ ਮਾਨ , ਦਵਿੰਦਰ ਗੋਲਡੀ (ਬੈਂਸ) ਰਾਹੀ ਮਾਣਕਪੁਰ ਸ਼ਰੀਫ ਬੀਬਾ ਮਿਸ ਸਵੀਟੀ, ਰੀਨਾ ਨਾਫਰੀ, ਅਵਤਾਰ ਪਪਰਾਲੀ, ਅਭੀਜੀਤ ਸੀਹੋਂਮਾਜਰਾ, ਮੈਡਮ ਮਲਸਿਮਰਨ, ਮੈਡਮ ਕੁਲਜੀਤ ਮੀਆਂਪੁਰੀ, ਅਮਰਜੀਤ ਧੀਮਾਨ ਆਏ ਸ਼ਰੋਤਿਆਂ ਦਾ ਦੇਰ ਰਾਤ ਤੱਕ ਮਨੋਰੰਜਨ ਕਰਨਗੇ। ਸਟੇਜ ਸੈਕਟਰੀ ਦੀ ਭੂਮਿਕਾ ਇਕਬਾਲ ਗੁੰਨੋਮਾਜਰਾ ਨਿਭਾਉਣਗੇ। ਮੇਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ,ਐਮ ਐਲ ਏ ਗੁਰਕੀਰਤ ਸਿੰਘ ਕੋਟਲੀ, ਐਮ ਐਲ ਏ ਗੁਰਪ੍ਰੀਤ ਸਿੰਘ ਜੀਪੀ ਹਲਕਾ ਬੱਸੀ ਪਠਾਣਾ, ਜਗਮੋਹਨ ਸਿੰਘ ਕੰਗ ਹਲਕਾ ਇਚਾਰਜ ਖਰੜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੇਲੇ ਦੌਰਾਨ ਜੋਤੀ ਪ੍ਰਚੰਡ ਗੁਰਕੀਰਤ ਸਿੰਘ ਕੋਟਲੀ ਅਤੇ ਗੁਰਪ੍ਰੀਤ ਸਿੰਘ ਜੀਪੀ ਸਾਂਝੇ ਤੌਰ ਤੇ ਕਰਨਗੇ ਅਤੇ ਇਨਾਮਾਂ ਦੀ ਵੰਡ ਜਗਮੋਹਨ ਸਿੰਘ ਕੰਗ ਕਰਨਗੇ।

LEAVE A REPLY

Please enter your comment!
Please enter your name here