ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ,ਹਰੀਸ ਰਾਵਤ ਤੇ ਵਿਜੇਇੰਦਰ ਸਿੰਗਲਾ ਦੇ ਸਿੱਧੇ ਸੰਪਰਕ ਚ ਸਨ
ਮੋਹਾਲੀ, ਐਸ ਏ ਐਸ ਨਗਰ, 6 ਅਕਤੂਬਰ (ਰਣਜੀਤ ਸਿੰਘ) : ਪੰਜਾਬ ਦੇ ਸਿਹਤ ਮੰਤਰੀ ਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਮੰਤਰੀ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਜੋ ਕਿ ਫ਼ਰੰਟ ਲਾਈਨ ਵਾਰੀਅਰ ਦੇ ਰੂਪ ਵਿਚ ਕੰਮ ਕਰ ਰਹੇ ਸਨ| ਉਹ ਕੋਰੋਨਾ ਸੰਕ੍ਰਮਣ ਦੇ ਸ਼ਿਕਾਰ ਹੋ ਗਏ ਹਨ| ਜਿਸ ਦੀ ਪੁਸ਼ਟੀ ਡਾ. ਮਨਜੀਤ ਸਿੰਘ ਸਿਵਿਲ ਸਰਜਨ ਮੋਹਾਲੀ ਨੇ ਮਾਰਸ਼ਲ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤੀ। ਉਨਾਂ ਦੱਸਿਆ ਕਿ ਅਜੇ ਸਵੇਰੇ ਸ. ਸਿੱਧੂ ਦੇ ਵਿਚ ਹਲਕੇ ਬੁਖਾਰ ਅਤੇ ਗੱਲ ਵਿਚ ਖਰਾਸ਼ ਹੋਣ ਦੇ ਲੱਛਣ ਨੂੰ ਲੈ ਕੇ ਸਥਾਨਕ ਫੇਸ 6 ਦੇ ਸਰਕਾਰੀ ਹਸਪਤਾਲ ਵਿਚ ਕੋਵਿਡ ਟੈਸਟ ਕਰਵਾਇਆ ਗਿਆ ਸੀ| ਜਿਸ ਦੀ ਬਾਦ ਦੁਪਹਿਰ ਰਿਪੋਰਟ ਕਰੋਨਾ ਪੋਜਿਟਿਵ ਪਾਈ ਗਈ| ਸਿਵਲ ਸਰਜਨ ਅਨੁਸਾਰ ਰਿਪੋਰਟ ਆਉਣ ਤੋਂ ਬਾਅਦ ਸਿਹਤ ਮੰਤਰੀ ਨੇ ਖੁਦ ਨੂੰ ਹੋਮ ਕਵਾਰੰਟੀਨ ਕਰ ਲਿਆ ਹੈ| ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਲਬੀਰ ਸਿੰਘ ਸਿੱਧੂ ਸਂਗਰੂਰ ਦੇ ਭਵਾਨੀਗੜ੍ਹ ਚ ਵਿਚ ਹੋਈ ਰਾਹੁਲ ਗਾਂਧੀ ਦੀ ਰੈਲੀ ਦੇ ਇੰਚਾਰਜ ਸਨ ਅਤੇ ਉਥੇ ਉਹ ਸਟੇਜ ਉਤੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ , ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ, ਹਰੀਸ਼ ਰਾਵਤ ਇੰਚਾਰਜ ਪੰਜਾਬ ਕਾਂਗਰਸ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਸਿਧੇ ਸੰਪਰਕ ਵਿਚ ਸਨ| ਹੁਣ ਦੇਖਣਾ ਇਹ ਹੈ ਕਿ ਜੋ ਇਹ ਦਿਗਜ ਆਗੂ ਸਿਹਤ ਮੰਤਰੀ ਦੇ ਪੋਜਿਟਿਵ ਆਉਣ ਤੋਂ ਬਾਅਦ ਆਪਣੇ ਆਪ ਨੂੰ ਹੋਮ ਕਵਾਰੰਟੀਨ ਕਰਦੇ ਹਨ ਜਾਂ ਨਹੀਂ| ਇਹ ਉਨਾਂ ਲਈ ਇਹ ਪ੍ਰੇਸ਼ਾਨੀ ਭਰਿਆ ਸਵਾਲ ਬਣ ਗਿਆ ਹੈ| ਸ੍ਰ ਸਿੱਧੂ ਦੇ ਸ਼ੁਭਚਿੰਤਕਾਂ ਹਰਕੇਸ਼ਚੰਦ ਮਛਲੀਕਲਾਂ ਚੇਅਰਮੈਨ, ਬਹਾਦਰ ਸਿੰਘ ਓਕੇ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ ਆਸ ਪ੍ਰਗਟਾਈ ਹੈ ਕਿ ਸ. ਸਿੱਧੂ ਸੱਚੇ ਕੋਰੋਨਾ ਯੋਧੇ ਹਨ ਅਤੇ ਛੇਤੀ ਹੀ ਕੋਰੋਨਾ ਨੂੰ ਮਾਤ ਦੇ ਕੇ ਮੁੜ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਜੁਟ ਜਾਣਗੇ|