ਜ਼ਿਲ•ੇ ਦੇ ਫਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 1 ਲੱਖ 7 ਹਜ਼ਾਰ 732 ਫਰਦਾਂ ਮੁਹੱਈਆ ਕਰਵਾਈਆਂ: ਡਿਪਟੀ ਕਮਿਸ਼ਨਰ
6 ਲੱਖ 65 ਹਜ਼ਾਰ 379 ਤਸਦੀਕਸ਼ੁਦਾ ਪੰਨੇ ਕੀਤੇ ਜਾਰੀ
ਇਕ ਕਰੋੜ 33 ਲੱਖ 7 ਹਜ਼ਾਰ 580 ਰੁਪਏ ਦਾ ਮਾਲੀਆ ਕੀਤਾ ਇਕੱਤਰ
ਲੋਕਾਂ ਨੂੰ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ ਫਰਦ ਕੇਂਦਰ : ਡਿਪਟੀ ਕਮਿਸ਼ਨਰ
ਐਸ.ਏ.ਐਸ.ਨਗਰ, 17 ਅਕਤੂਬਰ
ਜ਼ਿਲ•ੇ ਦੇ ਫਰਦ ਕੇਂਦਰਾਂ ਰਾਹੀਂ ਇਸ ਸਾਲ ਸਤੰਬਰ 2019 ਤੱਕ ਜ਼ਮੀਨ ਮਾਲਕਾਂ ਨੂੰ 1 ਲੱਖ 7 ਹਜ਼ਾਰ 732 ਫਰਦਾਂ ਮੁਹੱਈਆ ਕਰਵਾਈਆਂ ਗਈਆਂ ਅਤੇ 6 ਲੱਖ 65 ਹਜ਼ਾਰ 379 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ•ੇ ਵਿਚਲੇ ਫਰਦ ਕੇਂਦਰ ਲੋਕਾਂ ਨੂੰ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ। ਲੋਕਾਂ ਨੂੰ ਆਪਣਾ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਫਰਦ ਕੇਂਦਰਾਂ ਦੇ ਰੂਪ ਵਿੱਚ ਵੱਡੀ ਸਹੂਲਤ ਹਾਸਲ ਹੋਈ ਹੈ, ਜਿਨ•ਾਂ ਰਾਹੀਂ ਜ਼ਮੀਨ ਮਾਲਕਾਂ ਨੂੰ ਕੁਝ ਮਿੰਟਾਂ ਵਿੱਚ ਹੀ ਲੋੜੀਂਦਾ ਜ਼ਮੀਨੀ ਰਿਕਾਰਡ ਮਿਲ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਦ ਕੇਂਦਰਾਂ ਦੇ ਕੰਮਕਾਜ ਵਿੱਚ ਪੂਰੀ ਪਾਰਦਰਸ਼ਤਾ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਫਰਦ ਕੇਂਦਰਾਂ ਵਿੱਚ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਹੈ ਤਾਂ ਜੋ ਫਰਦਾਂ ਹਾਸਲ ਕਰਨ ਵਾਲੇ ਕਿਸੇ ਵੀ ਜ਼ਮੀਨ ਮਾਲਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਦੱਸਿਆ ਕਿ ਕਿਸੇ ਵੀ ਜ਼ਮੀਨ ਮਾਲਕ ਨੂੰ ਫਰਦ ਹਾਸਲ ਕਰਨ ਲਈ 15 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ੇ ਵਿੱਚ 6 ਫਰਦ ਕੇਂਦਰ ਮੌਜੂਦ ਹਨ, ਜਿਹੜੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ, ਤਹਿਸੀਲ ਕੰਪਲੈਕਸ ਖਰੜ, ਤਹਿਸੀਲ ਕੰਪਲੈਕਸ ਡੇਰਾਬੱਸੀ, ਸਬ-ਤਹਿਸੀਲ ਮਾਜਰੀ, ਸਬ-ਤਹਿਸੀਲ ਬਨੂੜ ਅਤੇ ਸਬ ਤਹਿਸੀਲ ਜ਼ੀਰਕਪੁਰ ਵਿਖੇ ਕੰਮ ਕਰ ਰਹੇ ਹਨ।
ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਸਥਿਤ ਫਰਦ ਕੇਂਦਰ ਰਾਹੀਂ ਮੁਹਾਲੀ ਤਹਿਸੀਲ ਦੇ ਜ਼ਮੀਨ ਮਾਲਕਾਂ ਨੂੰ ਇਸ ਸਾਲ ਸਤੰਬਰ 2019 ਤੱਕ 20 ਹਜ਼ਾਰ 125 ਫਰਦਾਂ ਅਤੇ 1 ਲੱਖ 9 ਹਜ਼ਾਰ 257 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ। ਇਸੇ ਤਰ•ਾਂ ਤਹਿਸੀਲ ਕੰਪਲੈਕਸ ਖਰੜ ਵਿਚਲੇ ਫਰਦ ਕੇਂਦਰ ਤੋਂ 29 ਹਜ਼ਾਰ 624 ਫਰਦਾਂ ਅਤੇ 1 ਲੱਖ 84 ਹਜ਼ਾਰ 836 ਤਸਦੀਕਸ਼ੁਦਾ ਪੰਨੇ, ਡੇਰਾਬੱਸੀ ਫਰਦ ਕੇਂਦਰ ਤੋਂ 21 ਹਜ਼ਾਰ 830 ਫਰਦਾਂ ਅਤੇ 1 ਲੱਖ 46 ਹਜ਼ਾਰ 61 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਮਾਜਰੀ ਤੋਂ 16 ਹਜ਼ਾਰ 46 ਫਰਦਾਂ ਅਤੇ 88 ਹਜ਼ਾਰ 62 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਬਨੂੜ ਤੋਂ 7 ਹਜ਼ਾਰ 925 ਫਰਦਾਂ ਅਤੇ 42 ਹਜ਼ਾਰ 101 ਤਸਦੀਕਸ਼ੁਦਾ ਪੰਨੇ ਅਤੇ ਫਰਦ ਕੇਂਦਰ ਜ਼ੀਰਕਪੁਰ ਤੋਂ 12 ਹਜ਼ਾਰ 182 ਫਰਦਾਂ ਅਤੇ 95 ਹਜ਼ਾਰ 62 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ ਹਨ। ਇਨ•ਾਂ ਫਰਦ ਕੇਂਦਰਾਂ ਤੋਂ ਜਾਰੀ ਫਰਦਾਂ ਅਤੇ ਤਸਦੀਕਸ਼ੁਦਾ ਪੰਨਿਆਂ ਰਾਹੀਂ 1 ਕਰੋੜ 33 ਲੱਖ 7 ਹਜ਼ਾਰ 580 ਰੁਪਏ ਦਾ ਮਾਲੀਆ ਇਕੱਤਰ ਹੋਇਆ।
ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਫਰਦ ਕੇਂਦਰ ਵਿੱਚ ਜ਼ਮੀਨ ਸਬੰਧੀ ਫ਼ਰਦ ਲੈਣ ਪੁੱਜੇ ਲੋਕਾਂ ਨੇ ਦੱਸਿਆ ਕਿ ਫਰਦ ਕੇਂਦਰਾਂ ਰਾਹੀਂ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਉਨ•ਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ ਅਤੇ ਉਨ•ਾਂ ਨੂੰ ਲੋੜੀਂਦਾ ਰਿਕਾਰਡ ਹਾਸਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਈ।

LEAVE A REPLY

Please enter your comment!
Please enter your name here