ਇਸ ਇਲਾਕੇ ਵਿੱਚ ਜਨਤਕ ਸਥਾਨਾਂ ‘ਤੇ ਹਰ ਗਤੀਵਿਧੀ ਲਈ ਜ਼ਿਲ੍ਹਾ ਮੈਜਿਸਟਰੇਟ ਦੀ ਪ੍ਰਵਾਨਗੀ ਲਾਜ਼ਮੀ

ਫ਼ਤਹਿਗੜ੍ਹ ਸਾਹਿਬ, 07 ਮਈ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਸਬੰਧੀ ਨਵਾਂ ਕੇਸ ਆਉਣ ਕਾਰਨ ਅਾਦਰਸ਼ ਨਗਰ, ਸਰਹਿੰਦ ਨੂੰ ਹੌਟਸਪਾਟ/ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਹੁਣ ਇਸ ਇਲਾਕੇ ਵਿੱਚ ਜਨਤਕ ਸਥਾਨਾਂ ‘ਤੇ ਹਰ ਗਤੀਵਿਧੀ ਲਈ ਜ਼ਿਲ੍ਹਾ ਮੈਜਿਸਟਰੇਟ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਆਪਣੇ ਪੱਤਰ ਰਾਹੀਂ ਬੇਨਤੀ ਕੀਤੀ ਸੀ ਕਿ ਅਾਦਰਸ਼ ਨਗਰ, ਸਰਹਿੰਦ ਵਿਖੇ ਕੋਰੋਨਾ ਵਾਇਰਸ ਦਾ ਇੱਕ ਪਾਜ਼ੇਟਿਵ ਕੇਸ ਆਉਣ ਕਾਰਨ ਇਸ ਇਲਾਕੇ ਨੂੰ ਹੌਟਸਪਾਟ/ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇ।