ਫਤਿਹਗੜ੍ਹ ਸਾਹਿਬ
ਮਾਰਸ਼ਲ ਨਿਊਜ਼


ਸਰਹਿੰਦ ਨਗਰ ਕੌਂਸਲ ‘ਚ ਸ਼ਮਸ਼ਾਨ ਘਾਟ ਸੰਸਕਾਰ ਕਰਨ ਲਈ ਇਕ ਲਾਸ਼ ਨੂੰ ਕੂੜਾ ਸੁੱਟਣ ਵਾਲੀ ਗੱਡੀ ‘ਚ ਰੱਖ ਕੇ ਲਿਆਂਦਾ ਗਿਆ ਹੈ। ਪਿੰਡ ਕੋਟਲਾ ਭਾਈ ਕੇ ਨੇੜੇ ਰੇਲ ਗੱਡੀ ‘ਚੋਂ ਡਿੱਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਤੇ ਜੀ. ਆਰ.ਪੀ, ਸਰਹਿੰਦ ਪੁਲਸ ਨੇ ਲਾਸ਼ ਦੀ ਪਛਾਣ ਲਈ ਉਸ ਨੂੰ 72 ਘੰਟੇ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਸੀ। ਪਰ ਕੋਈ ਪਛਾਣ ਨਾ ਹੋਣ ਕਰਨ ਫਤਿਹਗੜ੍ਹ ਸਾਹਿਬ ‘ਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਸੰਸਕਾਰ ਲਈ ਸਰਹਿੰਦ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ| ਸ਼ਰਮਨਾਕ ਗੱਲ ਉਦੋਂ ਹੋਈ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ਨੇ ਲਾਸ਼ ਨੂੰ ਕੂੜੇ ਵਾਲੀ ਗੱਡੀ ‘ਚ ਪਾ ਕੇ ਸ਼ਮਸ਼ਾਨ ਘਾਟ ਲੈ ਕੇ ਗਏ। ਹੋਰ ਤਾਂ ਹੋਰ ਮੁਲਾਜ਼ਮਾਂ ਨੇ ਲਾਸ਼ ਦਾ ਸੰਸਕਾਰ ਵੀ ਕੋਈ ਫਾਲਤੂ ਸਾਮਾਨ ਦੀ ਤਰ੍ਹਾਂ ਅੱਗ ਲਗਾਈ ਗਈ| ਇਸ ਬਾਰੇ ਜਦੋਂ ਡੀ.ਸੀ. ਪ੍ਰਸ਼ਾਂਤ ਕੁਮਾਰ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।