ਨਿਊ ਚੰਡੀਗੜ੍ਹ 28 ਅਕਤੂਬਰ ( ਮਾਰਸ਼ਲ ਨਿਊਜ) – ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੰਬੇ ਸਮੇਂ ਤੋਂ ਚਲ ਰਹੀਆਂ ਕੋਸ਼ਿਸਾਂ ਨੂੰ ਉਦੋਂ ਬੂਰ ਪਿਆ ਜਦੋਂ ਨਿਊ ਚੰਡੀਗੜ੍ਹ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰੋਜੈਕਟ ਪਾਸ ਹੋ ਗਿਆ। ਸ. ਕੰਗ ਅਨੁਸਾਰ ਪਹਿਲਾਂ ਮੈਂ ਜਦੋ-ਜਹਿਦ ਕਰਕੇ ਹਾਲ ਦੀ ਘੜੀ 22 ਜੁਲਾਈ 2021 ਨੂੰ ਕਜੌਲੀ ਵਾਟਰ ਵਰਕਰ/ ਭਾਖੜਾ ਮੇਨ ਲਾਈਨ ਤੋਂ ਖਰੜ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਵਾਈ ਸੀ। ਉਸੇ ਲੜੀ ਤਹਿਤ ਮੈਂ ਵਿਉਂਤਬੰਦੀ ਨਾਲ ਨਿਊ ਚੰਡੀਗੜ੍ਹ/ਮੁੱਲਾਂਪੁਰ ਗਰੀਬਦਾਸ ਵਿੱਚ ਪੈਂਦੇ ਏਰੀਏ, ਈਕੋ ਸਿਟੀ-1, ਈਕੋ ਸਿਟੀ-2, ਮੇਡੀਸਿਟੀ, ਪੀ.ਸੀ.ਏ. ਸਟੇਡੀਅਮ, ਡੀ.ਐਲ.ਐਫ, ਅੱਲਟੱਸ, ਓਮੈਕਸ, ਮਨੋਹਰ, ਕਯੂਰੋ ਇੰਡੀਆ, ਇੰਨੋਵੈਸ਼ਨ ਹਾਊਸਿੰਗ ਪੀ.ਸੀ.ਐਲ. ਆਦਿ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਿਵਾਉਣ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਹੈ। ਇਸ ਪ੍ਰੋਜੈਕਟ ਤੇ 43 ਕਰੋੜ ਰੁਪਏ ਖ਼ਰਚ ਆਵੇਗਾ। ਜੋ ਕਿ ਇਸ ਸਬੰਧਤ ਇਲਾਕੇ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਜਿਸ ਦੀ ਮਿਤੀਬੱਧ ਤਰੀਕੇ ਨਾਲ ਉਸਾਰੀ ਸ਼ੁਰੂ ਕਰਵਾਈ ਜਾ ਰਹੀ ਹੈ। ਇਥੇ ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਮਿਲਣ ਨਾਲ ਜ਼ਿਆਦਾ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਵਾਉਣ ਦੀ ਲੋੜ ਨਹੀਂ ਪਵੇਗੀ। ਇ਼ਸ ਵੱਡਮੁੱਲੇ ਅਹਿਮ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਨੂੰ ਨਿਊ ਚੰਡੀਗੜ੍ਹ ਨੂੰ ਦਿਵਾਉਂਣ ਲਈ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਬੀਰ ਸਿੰਘ, ਸਰਪੰਚ ਜਸਵੰਤ ਸਿੰਘ, ਸਮਿਤੀ ਮੈਂਬਰ ਸਤੀਸ਼ ਕੁਮਾਰ ਸੇਠੀ, ਚੇਅਰਮੈਨ ਬਲਕਾਰ ਸਿੰਘ ਭੰਗੂ, ਗੁਰਜੀਤ ਸਿੰਘ ਤੇਜ਼ੀ ਰਾਣੀ ਮਾਜਰਾ, ਹਰਤੇਜ਼ਸਿੰਘ ਤੇਜ਼ੀ ਬਾਜਵਾ ਪੜੌਲ, ਡਾਇਰੈਕਟਰ ਰਣਜੀਤ ਸਿੰਘ ਪੜੌਲ, ਅਮਨ ਸੂਦ ਓਮੈਕਸ ਅਤੇ ਸਮੂਹ ਨਿਊ ਚੰਡੀਗੜ੍ਹ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਜਗਮੋਹਨ ਸਿੰਘ ਕੰਗ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here