ਨਿਊ ਚੰਡੀਗੜ 12 ਸਤੰਬਰ ( ਮਾਰਸ਼ਲ ਨਿਊਜ਼) ਚੰਡੀਗੜ੍ਹ ਨਾਲ ਵਸਦੇ ਨਿਊ ਚੰਡੀਗੜ੍ਹ ਵਿੱਚ ਸੈਕਟਰ 21 ਅਤੇ 22 ਵਿੱਚ ਸਨਟੈਕ ਸਿਟੀ ਦੇ ਨਾਮ ਹੇਠ ਆਧੁਨਿਕ ਸਹੂਲਤਾਂ ਨਾਲ ਲੈਸ ਟਾਊਨਸ਼ਿਪ ਵਿਕਸਿਤ ਕੀਤੀ ਜਾ ਰਹੀ ਹੈ। ਕੰਪਨੀ ਦੇ ਬੁਲਾਰੇ ਇੰਜ. ਨਰੇਸ਼ ਮਹਿਤਾਬ ਨੇ ਦੱਸਿਆ ਕਿ ਵੀ ਆਰ ਐਸ ਕੰਪਨੀ ਦੇ ਸਹਿਯੋਗ ਨਾਲ ਸਨਟੈਕ ਦੇ ਇਸ ਪ੍ਰੋਜੈਕਟ ਦੇ ਵਿਕਾਸ ਲਈ ਦਿਨ ਰਾਤ ਕੰਮ ਜਾਰੀ ਹੈ। ਉਨ•ਾਂ ਦੱਸਿਆ ਕਿ ਇਸ ਵਿੱਚ ਕਲੱਬ ਹਾਊਸ, ਕਮਰਸ਼ੀਅਲ ਆਧੁਨਿਕ ਸਹੂਲਤਾਂ ਨਾਲ ਲੈਸ ਪਾਰਕ, ਪਿਕਨਿਕ ਏਰੀਆ, ਖੁੱਲੀਆਂ ਸੜਕਾਂ, ਸਟਰੀਟ ਲਾਈਟਾਂ, ਡਿਸਪੈਂਸਰੀ, ਸਕੂਲ, ਛੋਟੇ ਬੱਚਿਆ ਲਈ ਡੇ-ਕੇਅਰ ਕਰੈਚ ਆਦਿ ਵਿਕਸਿਤ ਕੀਤੇ ਜਾ ਰਹੇ ਹਨ। ਮੇਨ ਗੇਟ ‘ਤੇ 24 ਘੰਟੇ ਸਕਿਉਰਟੀ ਮੁਹਈਆ ਹੋਵੇਗੀ। ਸਨਟੈਕ ਕੰਪਨੀ ਦਾ ਇਹ ਪ੍ਰੋਜੈਕਟ ਨਿਊ ਚੰਡੀਗੜ• ਮਾਸਟਰ ਪਲਾਨ ਦੇ ਪੀ.ਆਰ-7, ਏਅਰ ਪੋਰਟ ਐਕਸਪ੍ਰੈਸ ਰੋਡ ਨੂੰ ਜੁੜਦਾ ਹੈ। ਸਰਕਾਰ ਵੱਲੋਂ ਇਸ ਮਾਰਗ ਲਈ ਲੋੜੀਂਦੀ ਜਮੀਨ ਐਕਵਾਇਰ ਕਰਕੇ ਸੜਕ ਨਿਰਮਾਣ ਦਾ ਕਾਰਜ ਜੋਰਾਂ ਸੋਰਾਂ ਨਾਲ ਸੁਰੂ ਕਰ ਦਿੱਤਾ ਗਿਆ ਹੈ, ਜਲਦੀ ਹੀ ਇਹ 200 ਫੁੱਟ ਚੌੜੀ ਸੜਕ ਮੁਕੰਮਲ ਹੋਣ ਉਪਰੰਤ ਨਿਊ ਚੰਡੀਗੜ• ਦੇ ਵਿਕਾਸ ਦਾ ਨਵਾਂ ਰਾਹ ਖੁੱਲੇਗਾ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸਨਟੈਕ ਦੇ ਇਸ ਪਲਾਨ ਵਿੱਚ 200, 250, 300, 350 ਅਤੇ 500 ਗਜ ਦੇ ਰਿਹਾਇਸ਼ੀ ਪਲਾਟ-ਮਕਾਨ ਹੋਣਗੇ। ਇਸ ਤੋਂ ਇਲਾਵਾ ਫਲੋਰ ਗਰੁੱਪ ਹਾਊਸਿੰਗ, ਸੋਅ ਰੂਮ, ਬੂਥ, ਡਬਲ ਸਟੋਰੀ ਸ਼ੌਪ ਲਗਭਗ 150 ਏਕੜ ‘ਚ ਵਿਸਥਾਰਤ ਯੋਜਨਾ ਹੈ, ਜਿਸ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨ•ਾਂ ਦੱਸਿਆ ਕਿ ਨਿਊ ਚੰਡੀਗੜ• ਮਾਸਟਰ ਪਲਾਨ ‘ਚ ਵਿਕਸਿਤ ਹੋ ਰਹੇ ਰੀਅਲ ਅਸਟੇਟ ਦੀ ਨਾਮੀਂ ਕੰਪਨੀ ਸਨਟੈਕ ਦੇ ਵਿਸ਼ਾਲ ਪ੍ਰੋਜੈਕਟ ‘ਚ ਜੀਵਨ ਦੀਆਂ ਲੋੜੀਂਦੀਆਂ ਸੁੱਖ ਸੁਵਿਧਾਵਾਂ ਸਦਕਾ ਲਾਈਫ ਸਟਾਈਲ ਵਿਦੇਸ਼ਾਂ ਨੂੰ ਵੀ ਮਾਤ ਪਾਵੇਗਾ। 21ਵੀਂ ਸਦੀ ਦਾ ਇਹ ਖੇਤਰ ਪੰਜਾਬ ਦਾ ਪਹਿਲਾ ਈਕੋ ਟਾਊਨ ਬਣੇਗਾ, ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਆਧੁਨਿਕ ਜੀਵਨ ਸੈਲੀ ਦੀ ਪ੍ਰਤੀਨਿਧਤਾ ਕਰੇਗਾ। ਪੰਜਾਬ ਸਰਕਾਰ ਵਲੋਂ ਵਸਾਏ ਜਾ ਰਹੇ ਨਿਊ ਚੰਡੀਗੜ• ਦਾ ਮਾਸਟਰ ਪਲਾਨ ਸਿੰਘਾਪੁਰ ਦੀ ਨਾਮੀ ਕੰਪਨੀ ਤੋਂ ਤਿਆਰ ਕਰਵਾਕੇ ਸੁਵਿਧਾਵਾਂ ਨਾਲ ਲੈਸ ਇਹ ਸ਼ਹਿਰ ਹਰ ਪੱਖੋਂ ਨਿਵੇਕਲਾ ਹੋਵੇਗਾ।
ਕੈਪਸਨ
ਨਿਊ ਚੰਡੀਗੜ ‘ਚ ਗਮਾਡਾ ਵੱਲੋਂ ਮਨਜੂਰ ਸੁਦਾ ਰੀਅਲ ਅਸਟੇਟ ਕੰਪਨੀ ਸਨਟੈਕ ਦੇ ਰਿਹਾਇਸੀ ਪ੍ਰੋਜੈਕਟ ਦੇ ਜੋਰਾਂ ਸੋਰਾਂ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਝਲਕ।