– ਮੁੱਲਾਂਪੁਰ ਗਰੀਬਦਾਸ 7 ਜੁਲਾਈ(ਰਣਜੀਤ ਸਿੰਘ ਕਾਕਾ)ਪੰਜਾਬ ਸਰਕਾਰ ਵੱਲੋਂ ਆਏ ਦਿਨ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਅੱਜ ਮੁੱਲਾਂਪੁਰ ਵਿਖੇ ਨਵੇਂ ਆਏ ਡੀ ਐਸ ਪੀ ਧਰਮਵੀਰ ਸਿੰਘ ਨੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਇਥੇ ਅਮਰਪ੍ਰੀਤ ਸਿੰਘ ਡੀ ਐੱਸ ਪੀ ਵਜੋਂ ਤਾਇਨਾਤ ਸਨ। ਉਹ ਜਲੰਧਰ ਸ਼ਹਿਰ ਤੋਂ ਤਬਾਦਲਾ ਹੋਣ ਉਪਰੰਤ ਇੱਥੇ ਤਾਇਨਾਤ ਹੋਏ ਹਨ।ਧਰਮਵੀਰ ਸਿੰਘ ਪਹਿਲਾਂ ਵੀ ਇਲਾਕੇ ਦੇ ਸ਼ਹਿਰ ਕੁਰਾਲੀ ਵਿਖੇ ਅੰਡਰ ਟ੍ਰੇਨਿੰਗ ਬਤੌਰ ਐੱਸ ਐੱਚ ਓ ਡਿਊਟੀ ਨਿਭਾ ਚੁੱਕੇ ਹਨ। ਗੱਲਬਾਤ ਦੌਰਾਨ ਧਰਮਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਪਹਿਲਾਂ ਹੀ ਉਹ ਜਾਣਕਾਰ ਹਨ ਅਤੇ ਪਿੰਡਾਂ ਦੇ ਸਰਪੰਚਾਂ- ਪੰਚਾਂ ਨਾਲ ਚੰਗੀ ਜਾਣ ਪਛਾਣ ਹੋਣ ਦਾ ਉਨ੍ਹਾਂ ਨੂੰ ਲਾਭ ਮਿਲੇਗਾ। ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਟੀਮਾਂ ਗਠਿਤ ਕੀਤੀਆਂ ਜਾਣਗੀਆਂ। ਇਸ ਵਿੱਚ ਸਾਨੂੰ ਜਨਤਾ ਦੇ ਸਹਿਯੋਗ ਦੀ ਵੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਜਲਦੀ ਪਿੰਡਾਂ ਦੇ ਮੋਹਤਬਰਾਂ ਨੂੰ ਬੁਲਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਇਲਾਕੇ ਦੀ ਜਾਣਕਾਰੀ ਲਈ ਜਾ ਸਕੇ ਅਤੇ ਬਣਦੇ ਢੁੱਕਵੇਂ ਹੱਲ ਕੀਤੇ ਜਾ ਸਕਣ।