ਖਰੜ 2ਜੂਨ(ਮਾਰਸ਼ਲ ਨਿਊਜ਼) ਸੈਲੂਨ ਐਸੋਸੀਏਸ਼ਨ ਖਰੜ ਵੱਲੋਂ ਅੱਜ ਹਿਮਾਂਸ਼ੂ ਜੈਨ ਐਸਡੀਐਮ ਖਰੜ ਅਤੇ ਡਾ ਰਘਬੀਰ ਸਿੰਘ ਬੰਗੜ ਦਾ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨ ਕੀਤਾ ਗਿਆ ਐਸਡੀਐਮ ਹਿਮਾਂਸ਼ੂ ਜੈਨ ਨੇ ਕਿਹਾ ਕਿ ਹੁਣ ਹੇਅਰ ਡਰੈਸਰ ਤੈ ਸੈਲੂਨ ਵਾਲ਼ੇ ਸਵੇਰੇ 7ਵਜੇ ਤੋਂ ਸ਼ਾਮ 7 ਵਜੇ ਤੱਕ 7 ਦਿਨ ਕੰਮ ਕਰ ਸਕਦੇ ਹਨ ਅਤੇ ਧਿਆਨ ਰੱਖਣਗੇ ਕਿ ਉਹ ਆਪਣੀ ਦੁਕਾਨ ਨੂੰ ਸੈਨੀਟਾਈਜ਼ ਕਰਨਗੇ ਮਾਸਕ ਪਾਉਣਗੇ , ਅਤੇ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀ .
ਸੈਲੂਨ ਐਸੋਸੀਏਸ਼ਨ ਖਰੜ ਨੇ ਡਾਕਟਰ ਬੰਗੜ ਦਾ ਵੀ ਸਨਮਾਨ ਕੀਤਾ ਕਿਉਂਕਿ ਉਨ੍ਹਾਂ ਨੂੰ ਲੋਕ ਡਾਊਨ ਦਰਮਿਆਨ ਆ ਰਹੀਆਂ ਮੁਸ਼ਕਿਲਾਂ ਪ੍ਰਸ਼ਾਸਨ ਅੱਗੇ ਰੱਖ ਕੇ ਸੈਲੂਨ ਵਾਲਿਆਂ ਦੀ ਮਦਦ ਕੀਤੀ . ਇਸ ਮੌਕੇ ਸੈਲੂਨ ਐਸੋਸੀਏਸ਼ਨ ਖਰੜ ਵੱਲੋਂ ਇੱਕ ਪ੍ਰਿੰਸ,ਓਂਕਾਰ, ਜਾਨ ,ਅਫਜ਼ਲ ,ਰਮਨ ਕੁਮਾਰ ,ਅਤੇ ਵਸੀਮ ਮੌਜੂਦ ਸਨ