ਸੂਬੇ ਭਰ ਵਿਚ ਝੋਨੇ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦਿੱਤੀ।

ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਬਾਰੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 14 ਅਕਤੂਬਰ ਤੱਕ 17.13 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 1661272 ਮੀਟ੍ਰਿਕ ਟਨ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 51307 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਖ਼ਰੀਦ ਵਿੱਚੋਂ ਪਨਗ੍ਰੇਨ ਵੱਲੋਂ 651652 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 442903 ਮੀਟ੍ਰਿਕ ਟਨ ਅਤੇ ਪਨਸਪ ਵੱਲੋਂ 314262 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 219926 ਮੀਟ੍ਰਿਕ ਟਨ ਅਤੇ ਐਫ.ਸੀ.ਆਈ. ਵਲੋਂ 32529 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

ਲਿਫਟਿੰਗ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਉਨ•ਾਂ ਕਿਹਾ ਕਿ 72 ਘੰਟਿਆਂ ਦੀ ਸਮਾਂ ਸੀਮਾ ਦੇ ਮੁਕਾਬਲੇ ਝੋਨੇ ਦੀ ਲਿਫਟਿੰਗ ਪ੍ਰਤੀਸ਼ਤਤਾ ਅਨੁਸਾਰ 11 ਅਕਤੂਬਰ ਤੱਕ ਕੁੱਲ ਆਮਦ ਦੀ 43 ਫੀਸਦੀ ਤੋਂ ਵੱਧ ਲਿਫਟਿੰਗ ਕਰ ਲਈ ਗਈ ਹੈ।

ਉਹਨਾਂ ਅੱਗੇ ਦੱਸਿਆ ਕਿ ਮਿੱਲ ਅਲਾਟਮੈਂਟ ਦੀ ਪ੍ਰਕਿਰਿਆ ਜਾਰੀ ਹੈ ਅਤੇ ਮਿੱਲ ਮਾਲਕਾਂ ਵੱਲੋਂ ਰੋਜ਼ਾਨਾ ਵੱਧ ਤੋਂ ਵੱਧ ਸਮਝੌਤੇ ਸਹੀਬੱਧ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਹੁਣ ਤੱਕ 2354 ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ ਜਿਨਾਂ ਵਿੱਚੋਂ ਮੋਗਾ ਦੀਆਂ 290, ਸੰਗਰੂਰ ਦੀਆਂ 247, ਪਟਿਆਲਾ ਦੀਆਂ 230, ਲੁਧਿਆਣਾ (ਪੱਛਮੀ) ਦੀਆਂ 198, ਲੁਧਿਆਣਾ (ਪੂਰਬ) ਦੀਆਂ 184, ਮੁਕਤਸਰ ਦੀਆਂ 177, ਬਠਿੰਡਾ ਦੀਆਂ 128, ਬਰਨਾਲਾ ਦੀਆਂ 115 ਅਤੇ ਫਿਰੋਜ਼ਪੁਰ ਦੀਆਂ 114 ਮਿੱਲਾਂ ਸ਼ਾਮਲ ਹਨ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ 1330 ਮਿੱਲਾਂ ਨੇ ਸਰਕਾਰ ਨਾਲ ਸਮਝੌਤੇ ਸਹੀਬੱਧ ਕੀਤੇ ਹਨ ਜਿਹਨਾਂ ਵਿਚ ਹੁਸ਼ਿਆਰਪੁਰ ਦੀਆਂ 40 ਮਿੱਲਾਂ ਵਿਚੋਂ 40, ਮੁਕਤਸਰ ਦੀਆਂ 177 ਮਿੱਲਾਂ ਵਿਚੋਂ 175, ਜਲੰਧਰ ਦੀਆਂ 88 ਮਿੱਲਾਂ ਵਿਚੋਂ 81, ਅੰਮ੍ਰਿਤਸਰ ਦੀਆਂ 17 ਮਿੱਲਾਂ ਵਿਚੋਂ 15, ਫਾਜ਼ਿਲਕਾ ਦੀਆਂ 52 ਮਿੱਲਾਂ ਵਿਚੋਂ 49, ਫਿਰੋਜ਼ਪੁਰ ਦੀਆਂ 114 ਮਿੱਲਾਂ ਵਿਚੋਂ 90, ਤਰਨਤਾਰਨ ਦੀਆਂ 21 ਮਿੱਲਾਂ ਵਿਚੋਂ 17, ਕਪੂਰਥਲਾ ਦੀਆਂ 65 ਮਿੱਲਾਂ ਵਿਚੋਂ 60 ਸ਼ਾਮਲ ਹਨ। ਉਨ•ਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸਮਝੌਤੇ ਸਹੀਬੱਧ ਕੀਤੇ ਜਾਣ ਦੀ ਉਮੀਦ ਹੈ।

LEAVE A REPLY

Please enter your comment!
Please enter your name here