ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਅੱਜ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ• ਵਿਖੇ ਦੀਨ ਦਿਆਲ ਉਪਾਧਿਯਾ-ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਸਕੀਮ ਅਧੀਨ ਬਣਾਏ ਸਵੈ ਸਹਾਇਤਾ ਗਰੁੱਪਾਂ ਦੇ ਹੱਥੀਂ ਬਣਾਏ ਉਤਪਾਦਾਂ ਦੀ ਸੂਬਾ ਪੱਧਰੀ ਵਰਕਸ਼ਾਪ ਕਮ ਪ੍ਰਦਰਸ਼ਨੀ ਲਗਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਨੂੰ ਪ੍ਰਸਾਦ ਨੇ ਕੀਤਾ।

ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦਿੱਤੀ। ਉਹਨਾਂ ਕਿਹਾ ਕਿ ਆਪਣੇ ਸੰਬੋਧਨ ਵਿਚ ਸ੍ਰੀ ਏ. ਵੇਨੂੰ ਪ੍ਰਸਾਦ ਨੇ ਸਵੈ ਸਹਾਇਤਾ ਗਰੁੱਪਾਂ ਦੁਆਰਾ ਬਣਾਏ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਢੰਗ-ਤਰੀਕਿਆਂ ਬਾਰੇ ਸੁਝਾਅ ਦਿੱਤੇ। ਉਹਨਾਂ ਕਈ ਮਾਰਕੀਟ ਰਣਨੀਤੀਆਂ ‘ਤੇ ਵੀ ਚਾਨਣਾ ਪਾਇਆ ਜਿਹਨਾਂ ਨਾਲ ਸਵੈ ਸਹਾਇਤਾ ਗਰੁੱਪਾਂ ਵੱਲੋਂ ਬਣਾਏ ਉਤਪਾਦ ਉਪਭੋਗਤਾਵਾਂ ਦਾ ਧਿਆਨ ਖਿੱਚ ਸਕਦੇ ਹਨ।

ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਸਵੈ ਸਹਾਇਤਾ ਗਰੁੱਪਾਂ ਦੁਆਰਾ ਬਣਾਏ ਉਤਪਾਦਾਂ ਦੀ ਸੂਬਾ ਪੱਧਰੀ ਪ੍ਰਦਰਸ਼ਨੀ ਕਮ ਵਿਕਰੀ ਸੀ। ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਦੀ ਨੁਮਾਇੰਦਗੀ ਕਰ ਰਹੇ ਸਵੈ-ਸਹਾਇਤਾ ਗਰੁੱਪਾਂ ਵੱਲੋਂ 32 ਤੋਂ ਵੱਧ ਸਟਾਲ ਲਗਾਏ ਗਏ ਜਿਹਨਾਂ ਵਿਚ ਵੱਖ-ਵੱਖ ਹੈਂਡਲੂਮ, ਹੱਥ ਸ਼ਿਲਪਾਂ, ਸਨੈਕਸ, ਹੱਥ ਨਾਲ ਬਣੀਆਂ ਲੋਹੇ ਦੀਆਂ ਚੀਜ਼ਾਂ, ਫੁਲਕਾਰੀ, ਆਰਗੈਨਿਕ ਲੱਡੂ, ਅਨਾਜ, ਬੈਗ, ਸਜਾਵਟੀ ਵਸਤੂਆਂ, ਰੇਸ਼ਮ ਦੇ ਉਤਪਾਦ ਅਤੇ ਹੱਥ ਨਾਲ ਬਣੇ ਹੋਰ ਉਤਪਾਦ ਸ਼ਾਮਲ ਸਨ। ਸਵੈ ਸਹਾਇਤਾ ਗਰੁੱਪਾਂ ਵੱਲੋਂ ਕਰੀਬ 1 ਲੱਖ ਰੁਪਏ ਦੇ ਉਤਪਾਦ ਵੇਚੇ ਗਏ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਮ ਮਿਸ਼ਨ ਡਾਇਰੈਕਟਰ ਐਨ.ਯੂ.ਐਲ.ਐਮ ਸ੍ਰੀ ਕਰਨੇਸ਼ ਸ਼ਰਮਾ ਨੇ ਕੀਤਾ। ਉਹਨਾਂ ਦੀਨ ਦਿਆਲ ਉਪਾਧਿਯਾ-ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਸਕੀਮ ਅਧੀਨ ਪੰਜਾਬ ਦੀ ਪ੍ਰਗਤੀ ਨੂੰ ਦਰਸਾਇਆ ਅਤੇ ਦੱਸਿਆ ਕਿ 7027 ਸਵੈ ਸਹਾਇਤਾ ਗਰੁੱਪ ਬਣਾਏ ਗਏ ਹਨ ਅਤੇ 2058 ਸਵੈ ਸਹਾਇਤਾ ਗਰੁੱਪਾਂ ਵੱਲੋਂ ਹੱਥਾਂ ਨਾਲ ਵੱਖ-ਵੱਖ ਉਤਪਾਦ ਬਣਾਏ ਗਏ ਹਨ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ ਨੇ ਸਰਵਿਸ ਖੇਤਰ ਵਿੱਚ ਵੀ ਸਵੈ ਸਹਾਇਤਾ ਗਰੁੱਪ ਬਣਾਉਣ ਦਾ ਸੁਝਾਅ ਦਿੱਤਾ ਜਿੱਥੇ ਇਹਨਾਂ ਗਰੀਬ ਔਰਤਾਂ ਲਈ ਕਾਫੀ ਮੌਕੇ ਉਪਲੱਬਧ ਹਨ। ਇਸ ਵਰਕਸ਼ਾਪ ਵਿਚ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਡਿਪਟੀ ਸਕੱਤਰ ਸ੍ਰੀ ਵਾਈ.ਐਸ. ਅਵਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here