ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਲਈ ਵੰਗਾਰਿਆ

• ਰੰਧਾਵਾ ਨੇ ਕਿਹਾ, ”ਮੈਂ ਆਪਣੇ ਉਪਰ ਲੱਗੇ ਹਰ ਦੋਸ਼ ਦੀ ਜਾਂਚ ਲਈ ਤਿਆਰ, ਸੁਖਬੀਰ ਵੀ ਬੇਅਦਬੀ, ਮਜੀਠੀਆ ਦੀ ਚਿੱਟੇ ਦੀ ਤਸਕਰੀ ‘ਚ ਸ਼ਮੂਲੀਅਤ, ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ਾਂ ਦੀ ਜਾਂਚ ਕਰਵਾਏ”
• ਅਕਾਲੀ ਸਰਕਾਰ ਦੀ ਗੈਂਗਸਟਰਾਂ ਨੂੰ ਪੁਸ਼ਤ ਪਨਾਹੀ, ਗੈਂਗਸਟਰ ਕਲਚਰ ਤੇ ਜੇਲ•ਾਂ ਦੀ ਬਜਇੰਤਜ਼ਾਮੀ ਦੀ ਵਿਰਾਸਤ ਨੇ ਸਮੁੱਚਾ ਢਾਂਚਾ ਵਿਗਾੜਿਆ: ਰੰਧਾਵਾ
• ਮੌਜੂਦਾ ਸਰਕਾਰ ਨੇ ਅਕਾਲੀਆਂ ਵੱਲੋਂ ਵਿਰਾਸਤ ਵਿੱਚ ਦਿੱਤੀਆਂ ਜੇਲ•ਾਂ ਦੇ ਕੁਸ਼ਾਸਨ ਨੂੰ ਰਾਹੇ ਪਾਉਣ ਲਈ ਵੱਡੇ ਸੁਧਾਰ ਕੀਤੇ: ਜੇਲ• ਮੰਤਰੀ
• ਮੌਜੂਦਾ ਸਰਕਾਰ ਨੇ ਗੈਂਗਸਟਰਾਂ ਨੂੰ ਨੱਥ ਪਾਈ ਅਤੇ ਜੇਲ•ਾਂ ਵਿੱਚ ਸੁਧਾਰ ਲਈ ਅਹਿਮ ਕਦਮ ਚੁੱਕੇ
ਚੰਡੀਗੜ••, 7 ਦਸੰਬਰ
ਪੰਜਾਬ ਦੇ ਜੇਲ•• ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ‘ਤੇ ਬੋਲਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਫੇਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਲਈ ਤਿਆਰ ਹਨ ਪਰ ਨਾਲ ਹੀ ਉਨ•ਾਂ ਸੁਖਬੀਰ ਸਿੰਘ ਬਾਦਲ ਨੂੰ ਖੁੱਲ••ੀ ਚੁਣੌਤੀ ਦਿੱਤੀ ਹੈ ਕਿ ਉਹ ਵੀ ਆਪਣੇ ਰਾਜ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਬਿਕਰਮ ਮਜੀਠੀਆ ਵੱਲੋਂ ਚਿੱਟੇ ਦੀ ਤਸਕਰੀ ‘ਚ ਸ਼ਮੂਲ਼ੀਅਤ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਵਾਉਣ ਲਈ ਸਹਿਮਤੀ ਦੇਵੇ। ਉਨ•ਾਂ ਕਿਹਾ ਕਿ ਉਹ ਹਰ ਪ੍ਰਕਾਰ ਦੀ ਜਾਂਚ ਲਈ ਲਿਖ ਕੇ ਦੇਣ ਨੂੰ ਤਿਆਰ ਹਨ ਅਤੇ ਨਾਲ ਹੀ ਸੁਖਬੀਰ ਤੇ ਮਜੀਠੀਆ ਵੀ ਜਾਂਚ ਲਈ ਲਿਖ ਕੇ ਦੇਣ।
ਸੀਨੀਅਰ ਕਾਂਗਰਸੀ ਆਗੂ ਸ. ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਬਿਆਨਬਾਜ਼ੀ ਉਤੇ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਦੀ ਕਹਾਵਤ ਢੁੱਕਦੀ ਹੈ। ਉਨ•ਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਅਮਨ ਕਾਨੂੰਨ ਦੀ ਮਾੜੀ ਵਿਵਸਥਾ ਅਤੇ ਜੇਲ•ਾਂ ਦੇ ਨਾਕਸ ਪ੍ਰਬੰਧਾਂ ਦਾ ਖਮਿਆਜ਼ਾ ਮੌਜੂਦਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਮਾਰਚ 2017 ਤੋਂ ਹੋਂਦ ਵਿੱਚ ਆਉਣ ਤੋਂ ਬਾਅਦ ਜੇਲ• ਵਿਭਾਗ ਵਿੱਚ ਸੁਧਾਰ ਲਈ ਇਨਕਲਾਬੀ ਕਦਮ ਚੁੱਕੇ ਗਏ। ਇਸ ਤੋਂ ਇਲਾਵਾ ਗੈਂਸਸਟਰ ਕਲਚਰ ਨੂੰ ਨੱਥ ਪਾਉਣ ਲਈ ‘ਜ਼ੀਰੋ ਟਾਲਰੈਂਸ’ ਅਪਣਾਉਂਦਿਆਂ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿੱਚ ਜਿੱਥੇ ਜੇਲ•ਾਂ ਵਿੱਚ ਹਿੰਸਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਉਥੇ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਘਟਨਾਵਾਂ ਨੂੰ ਰੋਕਣ ਲਈ ਕਈ ਵੱਡੇ ਸੁਧਾਰ ਅਤੇ ਸਖਤੀ ਕੀਤੀ ਗਈ। ਉਨ•ਾਂ ਕਿਹਾ ਕਿ ਜਦੋਂ ਤੋਂ ਉਹ ਜੇਲ• ਮੰਤਰੀ ਬਣੇ ਹਨ ਉਦੋਂ ਤੋਂ ਹੁਣ ਤੱਕ ਸੂਬੇ ਦੀਆਂ ਸਮੂਹ ਜੇਲ•ਾਂ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਲਈ 10 ਜੇਲ• ਅਧਿਕਾਰੀਆਂ/ਕਰਮੀਆਂ ਨੂੰ ਬਰਤਰਫ ਕੀਤਾ ਹੈ ਅਤੇ 50 ਜਣਿਆਂ ਨੂੰ ਮੁਅੱਤਲ ਕੀਤਾ ਹੈ।
ਜੇਲ• ਮੰਤਰੀ ਨੇ ਪਿਛਲੀ ਸਰਕਾਰ ਦੇ ਸਮੇਂ ਵਿੱਚ ਜੇਲ•ਾਂ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਲੰਧਰ ਦੀ ਪੁਰਾਣੀ ਕੇਂਦਰੀ ਜੇਲ• ਵਿੱਚ ਦੋ ਵਾਰ 7 ਜਨਵਰੀ ਤੇ 31 ਜਨਵਰੀ 2008 ਨੂੰ ਦੰਗੇ ਹੋਏ। ਜ਼ਿਲਾ ਜੇਲ• ਕਪੂਰਥਲਾ ਵਿੱਚ 23 ਸਤੰਬਰ 2011, ਕੇਂਦਰੀ ਜੇਲ• ਫਰੀਦਕੋਟ ਵਿੱਚ 22 ਅਪਰੈਲ 2013, ਜ਼ਿਲਾ ਜੇਲ• ਹੁਸ਼ਿਆਰਪੁਰ ਵਿੱਚ 10 ਜੂਨ 2013 ਵਿੱਚ ਦੰਗੇ ਹੋਏ। ਨਾਭਾ ਦੀ ਉਚ ਸੁਰੱਖਿਆ ਜੇਲ• ਵਿੱਚ 27 ਨਵੰਬਰ 2016 ਨੂੰ ਜੇਲ• ਤੋੜ ਕੇ ਵੱਡੇ ਗੈਂਗਸਟਰ ਫਰਾਰ ਹੋਏ ਹਾਲਾਂਕਿ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਅਪਰਾਧ ਨੂੰ ਮੁੱਢੋਂ ਖਤਮ ਕਰਨ ਅਤੇ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀਆਂ ਕਾਰਵਾਈਆਂ ਕਰਕੇ ਇਨ•ਾਂ ਭੱਜੇ ਹੋਏ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ।
ਸ. ਰੰਧਾਵਾ ਨੇ ਮੌਜੂਦਾ ਸਰਕਾਰ ਦੌਰਾਨ ਹੋਏ ਸੁਧਾਰਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ, ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ, 12 ਜੇਲ•ਾਂ ਵਿੱਚ ਉਚ ਸੁਰੱਖਿਆ ਜ਼ੋਨ ਸਥਾਪਤ ਕੀਤੇ ਗਏ। ਜੇਲ•ਾਂ ਦੇ ਇਨ•ਾਂ ਉਚ ਸੁਰੱਖਿਆ ਜ਼ੋਨਾਂ ਵਿੱਚ ਦਰਵਾਜ਼ੇ ‘ਤੇ ਮੈਟਲ ਡਿਟੇਕਟਰ, ਹੱਥਾਂ ਰਾਹੀਂ ਤਲਾਸ਼ੀ ਵਾਸਤੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ, ਜੇਲ•ਾਂ ਵਿੱਚ ਮੁੱਖ ਥਾਵਾਂ ਅਤੇ ਕੰਟਰੋਲ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ, ਐਸ.ਐਲ.ਆਰ. ਅਤੇ ਪਿਸਤੌਲ ਵਰਗੇ ਆਧੁਨਿਕ ਹਥਿਆਰਾਂ ਦੀ ਖਰੀਦ, ਜੇਲ•ਾਂ ਦੀ ਬਾਹਰੀ ਸੁਰੱਖਿਆ ਲਈ ਕਿਊ.ਆਰ.ਟੀ., ਸੂਹੀਆਂ ਕੁੱਤਿਆਂ ਦੀ ਤਾਇਨਾਤੀ, ਜੇਲ• ਸਟਾਫ ਦੀ ਭਰਤੀ ਕਰਦਿਆਂ 735 ਵਾਰਡਰ ਅਤੇ 84 ਮੈਟਰਨ ਨਵੇਂ ਲਗਾਏ, 10 ਡਿਪਟੀ ਜੇਲ• ਸੁਪਰਡੈਂਟਾਂ ਦੀ ਭਰਤੀ, 300 ਵਾਰਡਰ ਅਤੇ ਮੈਟਰਨ ਦੀ ਹੈਡ ਵਾਰਡਰ ਤੇ ਹੈਡ ਮੈਟਰਨ ਵਜੋਂ ਪਦਉਨਤੀਆਂ, ਜੇਲ•ਾਂ ਦੀ ਸੁਰੱਖਿਆ ਲਈ 16 ਡੀ.ਐਸ.ਪੀਜ਼ ਦੀ ਤਾਇਨਾਤੀ ਆਦਿ ਅਹਿਮ ਕੰਮ ਕੀਤੇ ਗਏ।

LEAVE A REPLY

Please enter your comment!
Please enter your name here