ਐਮਸੀ ਬਹਾਦਰ ਸਿੰਘ ਓਕੇ ਤੇ ਸ਼ਿਵ ਵਰਮਾ ਕੁਰਾਲੀ ਤੋਂ, ਕਮਲ ਕਿਸ਼ੋਰ ਸ਼ਰਮਾ ਖਰੜ ਤੋਂ, ਬਲਕਾਰ ਭੰਗੂ, ਬਾਈ ਗੁਰਮੀਤ ਢਕੋਰਾਂ ਬਲਾਕ ਮੁੱਲਾਂਪੁਰ ਤੋਂ, ਪਰਮਦੀਪ ਬੈਦਵਾਨ ਮੋਹਾਲੀ ਤੋਂ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਰੋਪੜ ਤੋਂ, ਜ਼ੈਲਦਾਰ ਸੰਨੀ ਡੇਰਾਬੱਸੀ ਤੋਂ ਜਥਿਆਂ ਸਮੇਤ ਪੁੱਜੇ


ਮੁਹਾਲੀ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਵਿਜੈ ਸ਼ਰਮਾ

ਐਸ.ਏ.ਐਸ. ਨਗਰ, 8 ਜਨਵਰੀ (ਮਾਰਸ਼ਲ ਨਿਊਜ਼) : ਜ਼ਿਲਾ ਯੋਜਨਾ ਕਮੇਟੀ, ਐਸ.ਏ.ਐਸ. ਨਗਰ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਅੱਜ ਦੋ ਕੈਬਨਿਟ ਮੰਤਰੀਆਂ ਸ. ਚਰਨਜੀਤ ਸਿੰਘ ਚੰਨੀ ਤੇ ਸ. ਬਲਬੀਰ ਸਿੰਘ ਸਿੱਧੂ ਅਤੇ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਸ. ਅਮਰੀਕ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਅਹੁਦਾ ਸੰਭਾਲਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਸ਼ਰਮਾ ਕਾਂਗਰਸ ਦੇ ਮਿਹਨਤੀ ਵਰਕਰ ਹਨ, ਜਿਨਾਂ ਦਾ ਪੂਰਾ ਪਰਿਵਾਰ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜਿਆ ਰਿਹਾ ਹੈ। ਸਰਕਾਰ ਨੇ ਉਨਾਂ ਨੂੰ ਇਹ ਅਹੁਦਾ ਦੇ ਕੇ ਮਿਹਨਤੀ ਵਰਕਰ ਦੀ ਮਿਹਨਤ ਦਾ ਮੁੱਲ ਪਾਇਆ ਹੈ। ਉਨਾਂ ਉਮੀਦ ਪ੍ਰਗਟਾਈ ਕਿ ਸ੍ਰੀ ਸ਼ਰਮਾ ਦੀ ਚੇਅਰਮੈਨ ਵਜੋਂ ਨਿਯੁਕਤੀ ਨਾਲ ਜ਼ਿਲੇ ਵਿੱਚ ਵਿਕਾਸ ਕਾਰਜਾਂ ਨੂੰ ਤਰਤੀਬਵਾਰ ਦੇਣ ਵਿੱਚ ਮਦਦ ਮਿਲੇਗੀ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਏਗੀ।
ਇਸ ਦੌਰਾਨ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਜ਼ਿਲਾ ਐਸ.ਏ.ਐਸ. ਨਗਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕਾਂਗਰਸ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜੋ ਵਿਕਾਸ ਕਾਰਜ ਪੰਜਾਬ ਵਿੱਚ ਕੀਤੇ ਗਏ ਹਨ, ਉਹ ਪਿਛਲੀਆਂ ਸਰਕਾਰਾਂ 10 ਸਾਲ ਵਿੱਚ ਵੀ ਨਹੀਂ ਕਰ ਸਕੀਆਂ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਐਸ.ਏ.ਐਸ. ਨਗਰ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਅਮਰਜੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸਮਸ਼ੇਰ ਸਿੰਘ ਰਾਏ, ਸਾਬਕਾ ਪ੍ਰਧਾਨ ਮੋਹਾਲੀ ਬਲਰਾਜ ਸਿੰਘ ਗਿੱਲ, ਕੁਲਦੀਪ ਸਿੰਘ ਓਇੰਦ, ਸਟੇਜ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਬਹਾਦਰ ਸਿੰਘ ਓ ਕੇ., ਸ਼ਿਵ ਵਰਮਾ, ਸੈਕਟਰੀ ਪੀ.ਪੀ.ਸੀ.ਸੀ. ਰਕੇਸ਼ ਕੁਮਾਰ ਕਾਲੀਆ, ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਮੋਹਾਲੀ, ਕਮਲ ਕਿਸ਼ੋਰ ਕਾਲਾ ਮੀਤ ਪ੍ਰਧਾਨ ਖਰੜ ਨਗਰ ਕੌਂਸਲ, ਪਰਮਦੀਪ ਸਿੰਘ ਬੈਦਵਾਨ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਕੁਰਾਲੀ, ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਸੈੱਲ ਮੋਹਾਲੀ, ਪਰਮਜੀਤ ਕੌਰ ਪ੍ਰਧਾਨ ਇੰਟਕ ਕਾਂਗਰਸ ਮੋਹਾਲੀ, ਸੋਹਣ ਸਿੰਘ ਕੌਂਸਲਰ ਖਰੜ, ਬੰਤ ਸਿੰਘ ਕਲਾਰਾ, ਗੁਰਵਿੰਦਰ ਪਾਲ ਜ਼ਿਲਾ ਚੇਅਰਮੈਨ ਓ.ਬੀ.ਸੀ., ਕਰਨੈਲ ਸਿੰਘ ਕੈਲੀ ਐਮ.ਸੀ. ਖਰੜ, ਵਨਿਤ ਕਾਲੀਆ ਐਮ.ਸੀ. ਕੁਰਾਲੀ, ਬਲਜਿੰਦਰ ਸਿੰਘ ਧਨੌਰੀ, ਪ੍ਰਦੀਪ ਕੁਮਾਰ ਰੂੜਾ ਕੌਂਸਲਰ ਕੁਰਾਲੀ, ਭੁਪਿੰਦਰ ਸਿੰਘ ਕੁਰਾਲੀ, ਰਜਿੰਦਰ ਸਿੰਘ ਕੁਰਾਲੀ, ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ ਰਾਜਿੰਦਰ ਸਿੰਘ ਰਾਣਾ, ਸ਼ੇਖਰ ਸ਼ੁਕਲਾ ਪ੍ਰਧਾਨ ਬ੍ਰਾਹਮਣ ਸਭਾ, ਰਾਜਵੰਤ ਰਾਏ ਸ਼ਰਮਾ ਮੈਂਬਰ ਪੰਜਾਬ ਗੳੂ ਸੇਵਾ ਕਮਿਸ਼ਨ ਅਤੇ ਕੁਲਵੰਤ ਸਿੰਘ ਬਰਿਆਲੀ ਸ਼ਾਮਲ ਸਨ।

LEAVE A REPLY

Please enter your comment!
Please enter your name here