ਐੱਸ.ਏ.ਐੱਸ. ਨਗਰ, 9 ਨਵੰਬਰ ਮਾਰਸ਼ਲਚ ਨਿਊਜ਼ ): ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਮਾਰਚ 2019 ਦੀਆਂ ਮੈਟ੍ਰਿਕ ਪੱਧਰੀ ਬੋਰਡ ਪਰੀਖਿਆਵਾਂ ਦੌਰਾਨ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ| ਇਸ ਮੌਕੇ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਯੋਗਰਾਜ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਅਤੇ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੀ ਮੌਜੂਦ ਸਨ| ਇਨਾਮੀ ਰਾਸ਼ੀ ਦੇ ਚੈੱਕ 10 ਵਿਦਿਆਰਥੀਆਂ ਨੂੰ ਦਿੱਤੇ ਗਏ ਜੋ ਕਿ ਆਪਣੇ ਮਾਪਿਆਂ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ ਸਨ|
ਵੇਰਵਿਆਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਸੂਬੇ ਵਿੱਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ, ਦੂਸਰੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 75 ਹਜ਼ਾਰ ਰੁਪਏ ਅ ਤੇਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਇਨਾਮ ਵਜੋਂ ਦਿੱਤੇ ਜਾਂਦੇ ਹਨ| ਦਸਵੀਂ ਸ਼੍ਰੇਣੀ ਦੇ ਮਾਰਚ 2019 ਦੀ ਪਰੀਖਿਆ ਵਿੱਚ ਪਹਿਲੇ ਸਥਾਨ ਤੇ ਰਹੀ ਤੇਜਾ ਸਿੰਘ ਸੁਤੰਤਰ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇਹਾ ਵਰਮਾ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਹੀ ਦੇ ਦਿੱਤਾ ਗਿਆ ਸੀ| ਦੂਸਰੇ ਸਥਾਨ ‘ਤੇ ਰਹੇ ਤਿੰਨ ਵਿਦਿਆਰਥੀਆਂ, ਰੌਬਿਨ ਮਾਡਲ ਸੀਨੀ. ਸੈਕੰ. ਸਕੂਲ ਧੂਰੀ ਦੀ ਵਿਦਿਆਰਥਣ ਹਰਲੀਨ ਕੌਰ, ਆਰ. ਐੱਸ. ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਕਿਤਾ ਸਚਦੇਵਾ ਤੇ ਬੀ.ਐੱਸ.ਐੱਮ. ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਜਲੀ ਨੂੰ, 75 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦੇ ਚੈੱਕ ਸਿੱਖਿਆ ਮੰਤਰੀ ਵੱਲੋਂ ਸੋਮਵਾਰ ਨੂੰ ਦਿੱਤੇ ਗਏ|
ਇਸ ਤੋਂ ਇਲਾਵਾ ਤੀਸਰੇ ਸਥਾਨ ‘ਤੇ ਰਹੇ ਵਿਦਿਆਰਥੀਆਂ, ਬੀ.ਐੱਸ.ਐੱਮ. ਸੀਨ. ਸੈਕੰ. ਸਕੂਲ ਲੁਧਿਆਣਾ ਦੇ ਅਭੀਗਿਆਨ ਕੁਮਾਰ, ਸ੍ਰੀ ਗੁਰੂ ਹਰਗੋਬਿੰਦ ਸੀਨੀ. ਸੈਕੰ. ਸਕੂਲ ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਨਾਨਕਾਣਾ ਸਾਹਿਬ ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਅਨੀਸ਼ਾ ਚੋਪੜਾ, ਡਾ. ਆਸਾ ਨੰਦਾ ਆਰੀਆ ਮਾਡਲ ਸੀਨੀ. ਸੈਕੰ. ਸਕੂਲ ਐੱਸ.ਬੀ.ਐੱਸ.ਨਗਰ ਦੇ ਜੀਆ ਨੰਦਾ, ਸ਼ਹੀਦ ਬੀਬੀ ਸੁੰਦਰੀ ਪਬਲਿਕ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਦਮਨਪ੍ਰੀਤ ਕੌਰ, ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਲੁਧਿਆਣਾ ਦੀ ਸੋਨੀ ਕੌਰ ਤੇ ਸਰਕਾਰੀ ਸੀਨੀ. ਸੈਕੰ. ਸਕੂਲ ਫ਼ਾਜ਼ਿਲਕਾ ਦੇ ਇਸ਼ੂ ਨੂੰ 50 ਹਜ਼ਾਰ ਰੁਪਏ ਦੇ ਚੈੱਕ ਹਰ ਵਿਦਿਆਰਥੀ ਨੂੰ ਸੌਂਪੇ ਗਏ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਯੋਗਰਾਜ ਨੇ ਵਿਦਿਆਰਥੀਆਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਭ ਨੂੰ ਵਧਾਈ ਦਿੱਤੀ ਤੇ ਆਪਣਾ ਤਹੱਈਆ ਪ੍ਰਗਟ ਕੀਤਾ ਕਿ ਉਹ ਬੋਰਡ ਦੀ ਵਧੀਆ ਕਾਰਜਕੁਸ਼ਲਤਾ ਦੇ ਜ਼ਰੀਏ ਪੰਜਾਬ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਪੱਧਰ ‘ਤੇ ਉਚੇਰੇ ਨਿਸ਼ਾਨੇ ਪ੍ਰਾਪਤ ਕਰਨ ਦੇ ਯੋਗ ਬਨਾਉਣਗੇ| ਸਮਾਗਮ ਤੋਂ ਪਹਿਲਾਂ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਬੋਰਡ ਆਡੀਟੋਰੀਅਮ ਵਿੱਚ ਸਿੱਖਿਆ ਵਿਭਾਗ ਦੇ ਤਰਸ ਦੇ ਅਧਾਰ ‘ਤੇ ਨੌਕਰੀ ਲੈਣ ਵਾਲੇ ਉਮਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਅਤੇ ਸਮਾਗਮ ਨੂੰ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਹੋਰ ਵੱਡੀਆਂ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ|
ਕੈਪਸ਼ਨ: ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ.(ਡਾ.) ਯੋਗਰਾਜ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਪ੍ਰਦਾਨ ਕਰਨ ਦੇ ਸਮਾਗਮ ਦੌਰਾਨ|

LEAVE A REPLY

Please enter your comment!
Please enter your name here