ਮੁੰਬਈ
ਮਾਰਸ਼ਲ ਨਿਊਜ਼

ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਮਨਾਉਂਦੇ ਹੋਏ ਬੀਤੇ ਦਿਨੀਂ ਮੁੰਬਈ ਦੇ ਬੀ.ਐਡ ਕਾਲਜ, ਬਾਂਬੇ ਟੀਚਰ ਟ੍ਰੇਨਿੰਗ ਕਾਲਜ ਨੇ ਇਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿੰਧੀ ਸਮਾਜ ਦੇ ਪ੍ਰਧਾਨ ਜੱਥੇਦਾਰ ਸ੍ਰੀ ਅਨੰਦ ਮੀਰਚੰਦਾਨੀਂ ਨੇ ਗੁਰਦੁਆਰਾ ਸਿੰਘ ਸਭਾ ਕਮੇਟੀ ਅੱਗੇ ਗੁਜ਼ਾਰਿਸ਼ ਰੱਖੀ ਕੇ ਸਿੰਧੀਆ ਨੂੰ ਸਿੱਖ ਗੁਰਦੁਆਰਿਆ ਤੋਂ ਵੱਖਰਾ ਨਾ ਸਮਝਿਆ ਜਾਵੇ। ਸਿੰਧੀ ਸਮਾਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ-ਖੁਸ਼ੀ ਸੇਵਾ ਕਰ ਕੇ ਮਨਾਉਂਦੇ ਹਨ। ਬ੍ਰਹਮਾ ਕੁਮਾਰੀ ਸਮਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਡਾਕਟਰ ਸੀਮਾ ਚੋਪੜਾ ਨੇ ਵਿਦਿਆਰਥੀਆਂ ਨੂੰ ਮੂਲ ਮੰਤਰ ਨੂੰ ਜੀਵਨ ਜਾਚ ਬਣਾ ਲੈਣ ਦੀ ਸੇਧ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਭਗਵਾਨ ਬਲਾਨੀ ਅਤੇ ਪ੍ਰਿੰਸੀਪਲ ਸਰਵਜੀਤ ਕੌਰ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਨੇ ਇਹੋ ਜਿਹਾ ਸੈਮੀਨਾਰ ਗੁਰਦੁਆਰਾ ਵਿਚ ਆਯੋਜਿਤ ਕਰਨ ਦੀ ਪ੍ਰਵਾਨਗੀ ਦੇ ਕੇ ਕਾਲਜ, ਸਿੰਧੀ ਸਮਾਜ ਅਤੇ ਟਰੱਸਟ ਨੂੰ ਨਿਵਾਜਿਆ ਹੈ। ਇਸ ਮੌਕੇ ਤੇ “ਅਨਹਦ ਨਾਦ” ਸਕੂਲ ਆਫ ਮਿਊਜ਼ਿਕ ਦੇ ਬੱਚਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਪ੍ਰਭਾਵਿਤ-ਕੀਤਾ। ਭਾਈ ਗੁਰਬਖ਼ਸ਼ ਸਿੰਘ ਰਾਗੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਆਰਤੀ ਸਰਵਣ ਕਰਵਾਈ ਸ਼ਾਮ 5 ਵਜੇ ਸੈਮੀਨਾਰ ਦੀ ਸਮਾਪਤੀ ਅਰਦਾਸ ਅਤੇ ਸਰਟੀਫਿਕੇਟ ਵੰਡ ਕੇ ਕੀਤੀ ਗਈ।
ਗੁਰੂਦੁਆਰਾ ਦੇ ਸੈਕਟਰੀ ਸ.ਬਲਬੀਰ ਸਿੰਘ ਜੀ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਇਹੋ ਜਿਹੇ ਸੈਮੀਨਾਰ ਗੁਰਦਵਾਰਾ ਸਾਹਿਬ ਵਿਖੇ ਕਰਨ ਵਾਸਤੇ ਕਮੇਟੀ ਵੱਲੋਂ ਜੀ ਭਰ ਕੇ ਹੁੰਗਾਰਾ ਦਿੱਤਾ ਜਾਵੇਗਾ ਬਣਦੀ ਮਦਦ ਜਿੰਨੀ ਹੋ ਸਕੇਗੀ ਉਹ ਦਿੱਤੀ ਜਾਵੇਗੀ। ਇਸ ਸੈਮੀਨਾਰ ਦੇ ਆਯੋਜਨ ਦੀ ਵਾਗ ਡੋਰ ਸੰਭਾਲ ਰਹੀ ਡਾਕਟਰ ਮਨਦੀਪ ਕੌਰ ਨੇ ਸ. ਜੱਸਜੋਤ ਸਿੰਘ ਚੋਪੜਾ ਅਤੇ ਸ. ਚਰਨ ਸਿੰਘ ਅਹੂਜਾ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਸ ਤਰ੍ਹਾਂ ਦੇ ਇਹ ਉਪਰਾਲੇ ਵਿਦਿਆਰਥੀਆਂ ਅਤੇ ਸਮਾਜ ਦੀ ਪੁਰਜ਼ੋਰ ਸਹਾਇਤਾ ਨਾਲ ਹੀ ਸੰਭਵ ਹੋ ਸਕੇ ਹਨ।