ਮੁੱਲਾਂਪੁਰ ਗਰੀਬਦਾਸ, 21 ਅਪ੍ਰੈਲ ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦੇ ਹੁਣ ਤੱਕ 7 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਵਲ ਸਰਜਨ ਮਨਜੀਤ ਸਿੰਘ ਤੇ ਐਸ ਐਮ ਓ ਕੁਲਜੀਤ ਕੌਰ ਦੇ ਦਿਸਾ ਨਿਰਦੇਸਾ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਦਰਸ ਨਗਰ ਦੇ 26 ਵਿਅਕਤੀਆਂ ਦੇ ਟੈਸਟ  ਲਏ ਗਏ ਹਨ, ਜਿਨਾਂ ਦੀ ਰਿਪੋਰਟ ਆਉਣੀ ਬਾਕੀ ਹੈ। ਆਦਰਸ ਨਗਰ ਦੇ ਏਰੀਏ ਨੂੰ ਪ੍ਰਸਾਸਨ ਵਲੋਂ ਮੁਕੰਮਲ ਤੌਰ ‘ਤੇ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੰਸਪੈਕਟਰ ਅਸੋਕ ਕੁਮਾਰ ਵਲੋਂ ਵੀ ਨਵਾਂਗਰਾਉਂ ਦੇ ਵਾਸੀਆਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਵਿਚ ਹੀ ਰਹਿਣ,ਤਾਂ ਜੋ ਭਿਆਨਕ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।

LEAVE A REPLY

Please enter your comment!
Please enter your name here