ਲੁਧਿਆਣਾ ਵਿਖੇ ਬੇਟੀ ਦੇ ਘਰ ਲਏ ਆਖਰੀ ਸਾਹ
ਅਵਤਾਰ ਤਾਰੀ ,ਕੁਰਾਲੀ
ਪਡਿਆਲਾ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਅਕਾਲੀ ਸਿਆਸਤ ਵਿੱਚ ਟਕਸਾਲੀ ਅਕਾਲੀ ਪਡਿਆਲਾ ਪਰਿਵਾਰ ਸਵ. ਸਾਬਕਾ ਵਿਧਾਇਕ ਬਚਿੱਤਰ ਸਿੰਘ ਪਡਿਆਲਾ ਦੀ ਧਰਮ ਪਤਨੀ ਬੀਬੀ ਦਲਜੀਤ ਕੌਰ ਪਡਿਆਲਾ 88 ਸਾਬਕਾ ਵਿਧਾਇਕ ਸੰਖੇਪ ਬਿਮਾਰੀ ਮਗਰੋਂ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ•ਾ ਨੇ ਆਪਣੇ ਆਖਰੀ ਸਾਹ ਦੁਪਿਹਰ 12 ਵਜੇ ਦੇ ਕਰੀਬ ਆਪਣੀ ਬੇਟੀ ਦੇ ਘਰ ਲੁਧਿਆਣਾ ਵਿਖੇ ਲਏ। ਉਨ•ਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਸ਼ਹੀਦ ਭਗਤ ਸਿੰਘ ਖਾਲਸਾ ਗਰਲਜ਼ ਕਾਲਜ ਪਡਿਆਲਾ ਦੇ ਗਰਾਉਂਡ ਵਿਖੇ ਕਰ ਦਿੱਤਾ ਗਿਆ । ਉਨ•ਾਂ ਦੀ ਚਿਖਾ ਨੂੰ ਅਗਨੀ ਉਨ•ਾਂ ਦੇ ਪੋਤਰੇ ਅਰਮਾਨਵੀਰ ਸਿੰਘ ਪਡਿਆਲਾ ਤੇ ਦੋਹਤਰੇ ਗੁਰਪ੍ਰਤਾਪ ਸਿੰਘ ਨੇ ਵਿਖਾਈ। ਵਰਨਣਯੋਗ ਹੈ ਕਿ,ਬੀਬੀ ਦਲਜੀਤ ਕੋਰ ਪਡਿਆਲਾ ਦੇ ਪਤੀ ਸਵ. ਸਰਦਾਰ ਬਚਿੱਤਰ ਸਿੰਘ ਪਡਿਆਲਾ ਵੀ ਦੋ ਵਾਰ ਸ੍ਰੋਮਣੀ ਅਕਾਲੀ ਦਲ ਹਲਕਾ ਖਰੜ• ਤੋਂ ਵਿਧਾਇਕ ਸਨ ਅਤੇ ਉਨ•ਾ ਦੇ ਦਿਹਾਂਤ ਤੋਂ ਬਾਅਦ ਬੀਬੀ ਦਲਜੀਤ ਕੌਰ ਪਡਿਆਲਾ 1997 ਵਿੱਚ ਅਕਾਲੀ ਸਰਕਾਰ ਵਿੱਚ ਐਮ ਐਲ ਏ ਬਣੇ ਸਨ ਅਤੇ ਉਨ•ਾਂ ਦਾ ਪਰਿਵਾਰ ਸਵ. ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਨਜਦੀਕੀਆਂ ਵਿੱਚੋਂ ਇਕ ਸਨ। ਬੀਬੀ ਦਲਜੀਤ ਕੌਰ ਦੇ ਸਪੁੱਤਰ ਸਵ. ਰਾਜਵੀਰ ਸਿੰਘ ਪਡਿਆਲਾ ਅਤੇ ਸਵ. ਤੇਜਵੀਰ ਸਿੰਘ ਪਡਿਆਲਾ ਵੀ ਹਲਕਾ ਖਰੜ• ਰਾਜਨੀਤੀ ਦੇ ਥੰਮ ਮੰਨੇ ਜਾਂਦੇ ਸਨ। ਬੀਬੀ ਪਡਿਆਲਾ ਜੀ ਦੇ ਦਿਹਾਂਤ ਦੀ ਖਬਰ ਸੁਣ ਕੇ ਵੱਡੀ ਗਿਣਤੀ ਵਿੱਚ ਪਡਿਆਲਾ ਪਰਿਵਾਰ ਦੇ ਸਮੱਰਥਕ ਅਤੇ ਰਾਜਨੀਤਕ ਅਤੇ ਸਮਾਜਿਕ ਹਸਤੀਆਂ ਪਡਿਆਲਾ ਵਿਖੇ ਉਨ•ਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੀਆਂ। ਬੀਬੀ ਦਲਜੀਤ ਕੌਰ ਨਮਿਤ ਅੰਤਿਮ ਅਰਦਾਸ 15 ਦਸੰਬਰ ਦਿਨ ਐਤਵਾਰ ਨੂੰ ਪਿੰਡ ਪਡਿਆਲਾ ਵਿਖੇ ਉਨ•ਾ ਨਿਵਾਸ ਅਸਥਾਨ ਤੇ ਬਾਅਦ ਦੁਪਿਹਰ ਪਾਇਆ ਜਾਵੇਗਾ। ਇਸ ਮੌਕੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਪਰਮਿੰਦਰ ਸਿੰਘ ਸੋਹਾਣਾ ਅਕਾਲੀ ਆਗੂ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਐਮ ਸੀ ਸੋਹਣ ਸਿੰਘ ਛੱਜੂ ਮਾਜਰਾ, ਕ੍ਰਿਸ਼ਨਾ ਦੇਵੀ ਪ੍ਰਧਾਨ ਨਗਰ ਕੌਂਸਲ ਕੁਰਾਲੀ, ਤਰਲੋਕ ਚੰਦ ਧੀਮਾਨ, ਨਾਗਰ ਸਿੰਘ ਧੜਾਕ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਸ਼ੇਰਗਿੱਲ ਆਪ ਆਗੂ, ਪਰਮਦੀਪ ਸਿੰਘ ਬੈਦਵਾਨ, ਕੁਲਦੀਪ ਸਿੰਘ ਪੂਨੀਆ ਕਾਂਗਰਸੀ ਆਗੂ, ਸ਼ੈਲੀ ਜੀਰਕਪੁਰ, ਅਮਰੀਕ ਸਿੰਘ ਹੈਪੀ, ਭੂਰਾ ਬਾਈ ਅਮਰੀਕਾ, ਰਾਜਵਿੰਦਰ ਸਿੰਘ ਗੁੱਡੂ,ਠੇਕੇਦਾਰ ਰਣਜੀਤ ਸਿੰਘ, ਬੀਬੀ ਸੁਰਿੰਦਰ ਕੌਰ,ਰਣਜੀਤ ਸਿੰਘ ਕਾਕਾ,ਚੌਧਰੀ ਮੁਕੇਸ਼ ਰਾਣਾ, ਦਿਨੇਸ ਗੌਤਮ ਕਾਂਗਰਸੀ ਆਗੂ, ਹਰਦੇਵ ਸਿੰਘ ਪਡਿਆਲਾ, ਸੁਰਜੀਤ ਸਿੰਘ ਸਹੌੜਾਂ ਆਦਿ ਹਾਜਰ ਸਨ।
ਸੀਐਚਡੀ 776ਪੀ; ਬੀਬੀ ਦਲਜੀਤ ਕੌਰ ਦੀ ਚਿਖਾ ਲੂੰ ਅਗਨੀ ਦਿੰਦੇ ਉਨੇ ਦੇ ਪੋਤਰੇ ਅਰਮਾਨਵੀਰ ਤੇ ਦੋਹਤਰਾ ਗੁਰਪ੍ਰਤਾਪ ਸਿੰਘ।

LEAVE A REPLY

Please enter your comment!
Please enter your name here