ਚੰਡੀਗੜ੍ਹ 4 ਜੂਨ ( ਮਾਰਸ਼ਲ ਨਿਉਜ਼) ਭਾਜਪਾ ਦੇ ਕੱਦਾਵਰ ਨੇਤਾ ਅਮਿਤ ਸ਼ਾਹਦੀ ਅੱਜ ਚੰਡੀਗੜ੍ਹ ਫੇਰੀ ਦਾ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਾਂਗਰਸ ਦੇਸੀਨੀਅਰ ਲੀਡਰਾਂ ਨੇ ਬੀਜੇਪੀ ਵਿੱਚ ਜਾਣ ਲਈ ਤਿਆਰੀਆਂ ਦੀਾ ਖ਼ਬਰ ਮਿਲੀ ਹੈ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੇ ਬੀਜੇਪੀ ਦੇ ਲੀਡਰਾਂ ਨਾਲ ਕੀਤੀ ਮੀਟਿੰਗ ਜਿਸ ਵਿੱਚ ਕਾਂਗਰਸ ਦੇ ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਬਲਬ ਮੌਜੂਦ ਸਨਨ । ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ, ਸੁਨੀਲ ਜਾਖੜ, ਅਰਵਿੰਦ ਖੰਨਾ, ਪਰਮਿੰਦਰ ਸਿੰਘ ਬਰਾੜ ਨਾਲ ਇੰਨਾ ਸਾਰਿਆਂ ਦੀ ਮੀਟਿੰਗ ਹੋਈ ਹੈ । ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਦੇ ਨਾਲ ਨਾਲ ਬਲਬੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਦਾ ਭਰਾ ਅਮਰਜੀਤ ਸਿੰਘ ਜੀਤੀਅਤੇ ਸਿੱਧੂ ਦਾ ਬੇਟਾ ਰੂਬੀ ਵੀ ਭਾਜਪਾ ਦੀ ਝੋਲੀ ਚ ਪੈਣ ਲਈ ਕਾਹਲੇ ਹਨ 1
ਇਹ ਸਾਰੇ ਉਹ ਕਾਂਗਰਸੀ ਹਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਮੰਤਰੀ ਵੀ ਰਹੇ ਹੈ । ਰਾਜਨੀਤਕ ਗਲਿਆਰਿਆ ਵਿਚ ਚਰਚਾ ਹੈ ਕਿ ਇਹ ਸਾਰੇ ਉਹ ਸਾਬਕਾ ਵਜੀਰ ਹਨ ਜਿਨ੍ਹਾਂ ਦੇ ਘੋਟਾਲੀਆਂ ਦੀਆਂ ਫਾਇਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਿਆਰ ਕਰਵਾਈਆਂ ਹੋਈਆਂ ਸਨ ਤੇ ਈ. ਡੀ ਦੇ ਪ੍ਰਕੋਪ ਤੋਂ ਡਰਦਿਆਂ ਇਹ ਭਾਜਪਾ ਦਾ ਪੱਲਾ ਫੜ ਕੇ ਆਪਣੀ ਰਾਜਨੀਤਕ ਸਮਾਜਿਕ ਸ਼ਾਖ ਬਚਾਉਣੀ ਚਾਹੰਦੇ ਹਨ।ਦੂਜੇ ਪਾਸੇ ਅਕਾਲੀ ਦਲ ਨੂੰ ਝਟਕਾ ਲੱਗਾ ਸਕਦਾ ਕਿਉਂਕਿ ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਇਹ ਸਾਰੇ ਅਮਿਤ ਸ਼ਾਹ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਸ਼ਾਮਿਲ ਹੋ ਸਕਦੇ ਹਨ .

LEAVE A REPLY

Please enter your comment!
Please enter your name here