ਨਵਾਂ ਗਾਂਓ12 ਜੁਲਾਈ ਰਣਜੀਤ ਸਿੰਘ ਕਾਕਾ) ਪਿੱਛਲੇ ਦਿਨੀ ਪਹਾੜਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਮਿਊਂਸੀਪਲ ਕਮੇਟੀ ਨਵਾਂ ਗਾਂਓ ਦੇ ਵਿੱਚ ਪੈਂਦੀ, ਨੇੜੇ ਪਿੰਡ ਨਾਡਾ ਵਿੱਚ ਬਣੀ ਹੋਈ ਸਿੰਘਾਦੇਵੀ ਕਲੌਨੀ ਵਿੱਚ ਕਾਫੀ ਪਾਣੀ ਆ ਗਿਆ, ਪਾਣੀ ਘਰਾਂ ਵਿੱਚ ਵੜ ਗਿਆ। ਪਤਾ ਲੱਗਣ ਤੇ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਤੁਰੰਤ ਆਪਣੇ ਸਾਥੀਆਂ, ਸ. ਮੁੱਖਤਿਆਰ ਸਿੰਘ, ਸ. ਅਵਤਾਰ ਸਿੰਘ ਤਾਰੀ, ਸ਼੍ਰੀ ਸੋਮ ਨਾਥ ਨਾਡਾ, ਸ਼੍ਰੀ ਕ੍ਰਿਸ਼ਨ ਬਿੱਲਾ ਨਾਡਾ, ਸਤਪਾਲ ਸਿੰਘ ਨਾਡਾ, ਸਰਪੰਚ ਨਿਰਮਲ ਸਿੰਘ, ਰਵਿੰਦਰ ਸਿੰਘ ਰਵੀ, ਪੂਜਾ ਦੇਵੀ ਅਤੇ ਸੋਨਿਆ ਆਦਿ ਨਾਲ ਪਹੁੰਚੇ, ਮੌਕਾ ਦੇਖਿਆ ਅਤੇ ਜਿੱਥੇ ਕਲੌਨੀ ਨਿਵਾਸੀਆਂ ਨੇ ਦੱਸਿਆਂ ਕਿ ਸ਼ਸ਼ੀ ਨਾਮ ਦੇ ਵਿਅਕਤੀ ਨੇ ਅਗੇ ਕੱਧ ਕਰਕੇ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਸੀ ਅਤੇ ਜੋ ਉਸ ਨੇ ਪਹਿਲੇ ਮਿੱਥੇ ਹੋਏ ਮੁਤਾਬਿਕ ਚਾਰ ਫੁੱਟ ਦਾ ਰਸਤਾ ਛੱਡਨਾ ਸੀ, ਉਹ ਵੀ ਨਹੀਂ ਛੱਡਿਆਂ ਸੀ। ਉਸ ਕਰਕੇ ਸਾਰੇ ਨਿਵਾਸੀਆਂ ਵਿੱਓ ਰੋਸ਼ ਪਾਇਆ ਗਿਆ। ਜਗਮੋਹਨ ਕੰਗ ਨੇ ਤਰੁੰਤ ਕਮੇਟੀ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਤਰੁੰਤ ਲੋੜੀਂਦੀ ਕਾਰਵਾਈ ਕਰਕੇ ਲੋਕ ਹਿੱਤ ਵਿੱਚ ਇੱਥੋਂ ਬਰਸਾਤ ਦਾ ਪਾਣੀ ਕੱਢਿਆਂ ਜਾਵੇ ਅਤੇ ਲੋਕਾਂ ਦੀ ਸਹੂਲਤ ਲਈ 4 ਫੁੱਟ ਰਸਤਾ ਛੁੱਡਵਾਇਆ ਜਾਵੇ।
ਇਸ ਮੌਕੇ ਅਵਤਾਰ ਸਿੰਘ ਤਾਰੀ ਅਤੇ ਕ੍ਰਿਸ਼ਨ ਕੁਮਾਰ ਬਿੱਲਾ ਨੇ ਕਿਹਾ ਕਿ ਕੰਗ ਸਾਹਿਬ ਤੁਹਾਡੇ ਤੋਂ ਇਲਾਵਾ ਇਸ ਇਲਾਕੇ ਦੀ ਕਦੇ ਵੀ ਕਿਸੇ ਨੇ ਸਾਰ ਨਹੀਂ ਲਈ। ਤੁਸੀਂ ਪਹਿਲਾਂ ਨਾਡੇ ਵਾਲ ਪੁੱਲ ਬਣਵਾਇਆ ਅਤੇ ਹੁਣ ਫਿਰ ਊਸ ਦੇ ਨਾਲ ਉੱਪਰਲੇ ਪਾਸੇ ਇੱਕ ਹੋਰ ਵੱਡਾ ਪੁੱਲ ਲਗਵਾ ਰਹੇ ਹੋ। ਜਿਸ ਨਾਲ ਸਾਰੀ ਆਬਾਦੀ ਨੂੰ ਬਹੁਤ ਭਾਰੀ ਲਾਹਾ ਮਿਲੇਗਾ। ਇਸ ਤੋਂ ਇਲਾਵਾ ਲੋਕਾਂ ਨੇ ਸਿੰਘਾਂਦੇਵੀ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਕਰਵਾਉਣ ਬਾਰੇ ਵੀ ਸ. ਕੰਗ ਨੂੰ ਅਪੀਲ/ਬੇਨਤੀ ਕੀਤੀ।
ਸ. ਕੰਗ ਨੇ ਕਿਹਾ ਕਿ ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ, ਕਿ ਕਮੇਟੀ ਦੇ ਕਰਮਚਾਰੀਆਂ/ਅਫਸਰਾਂ ਨਾਲ ਜਲਦੀ ਤਾਲਮੇਲ ਕਰਕੇ ਸਿੰਘਾਂਦੇਵੀ ਵਿੱਚ ਰਹਿੰਦੇ ਅਧੁਰੇ ਵਿਕਾਸ ਦੇ ਕੰਮ ਕਰਵਾਂਵਾਂਗਾਂ, ਪ੍ਰੰਤੂ ਮਿਊਂਸੀਪਲ ਕਮੇਟੀ ਨਵਾਂ ਗਾਂਓ ਵਿੱਚ ਅਕਾਲੀਆਂ ਦੀ ਪ੍ਰਧਾਨ ਹੋਣ ਕਰਕੇ, ਕਮੇਟੀ ਦਾ ਕੰਮਕਾਜ ਬਿੱਲਕੁੱਲ ਠੱਪ ਪਿਆ ਹੈ, ਪਰ ਫਿਰ ਵੀ ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ।

LEAVE A REPLY

Please enter your comment!
Please enter your name here