ਕੁਰਾਲੀ 6ਜੂਨ (ਮਾਰਸ਼ਲ ਨਿਊਜ਼) ਸਹਾਰਾ ਵੈਲਫੇਅਰ ਸੋਸਾਇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੂਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੂਰਬ ਅਤੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ ਗਿਆ।
ਸਹਾਰਾ ਵੈਲਫੇਅਰ ਸੋਸਾਇਟੀ ਵਲੋਂ ਕੜੀ ਚੌਲਾਂ ਦਾ ਲੰਗਰ ਚੇਅਰਮੈਨ ਦਵਿੰਦਰ ਸਿੰਘ ਠਾਕੁਰ ਦੀ ਅਗਵਾਈ ਚ ਬਿਜਲੀ ਦਫ਼ਤਰ ਅਤੇ ਮਾਲ ਗੋਦਾਮਾਂ ਨੇੜੇ ਸਥਿਤ ਝੁੱਗੀ ਝੌਂਪੜੀਆਂ ਚ ਰਹਿੰਦੇ ਜਰੂਰਤਮੰਦਾਂ ਨੂੰ ਵਰਤਾਇਆ ਗਿਆ। ਪ੍ਰਧਾਨ ਠਾਕੁਰ ਨੇ ਦੱਸਿਆ ਕਿ ਸਹਾਰਾ ਵੈਲਫੇਅਰ ਸੋਸਾਇਟੀ ਵੱਲੋ ਸਮੇ ਸਮੇ ਤੇ ਲੋੜਵੰਦ ਸਕੂਲੀ ਬੱਚਿਆਂ ਨੂੰ ਫਰੀ ਸਟੇਸ਼ਨਰੀ ਦਾ ਸਮਾਨ ਅਤੇ ਵਰਦੀਆਂ ਮੁਹਈਆ ਕਰਵਾਇਆ ਜਾਦੀਆ ਅਤੇ ਪੀ ਜੀ ਆਈ ਅਤੇ ਸੈਕਟਰ 16 ਚੰਡੀਗੜ੍ਹ ਵਿਖੇ ਨਿਰੰਤਰ ਲੰਗਰ ਦੀ ਸੇਵਾ ਲਗਾਈ ਜਾਦੀ ਹੈ।
ਚਰਨਜੀਤ ਸਿੰਘ ਚੰਨਾ ਮੈਬਰ ਐਸਜੀਪੀਸੀ ਮਨਜੀਤ ਸਿੰਘ ਮੁੰਧੋ ਡਾਕਟਰ ਕੁਲਵਿੰਦਰ ਸਿੰਘ ਰਕੋਲੀ ਰਜਿੰਦਰ ਸਿੰਘ ਰਾਜੂ ਪਾਲ ਸਿੰਘ ਪਾਲਾ ਰਣਜੀਤ ਸਿੰਘ ਕਾਕਾ, ਜਗਦੇਵ ਸਿੰਘ ਜੱਗੂ, ਸ੍ਰੀ ਗਣੇਸ ਸ਼ਿਵ, ਠਾਕੁਰ ਸਿੰਘ ਭਾਟ ਅਰੁਣਪੀਤ ਸਿੰਘ ਅਮਨਦੀਪ ਸਿੰਘ ਸੇਕੀ ਪਾਲ ਟੇਲਰ ਹਰਸਦੀਪ ਸਿੰਘ ਆਦਿ ਹਾਜ਼ਰ ਸਨ