ਮੁੱਲਾਂਪੁਰ ਗਰੀਬਦਾਸ 1 ਅਗਸਤ(ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਛੋਟੀ ਬੜੀ ਨੱਗਲ ਦੀ ਸਰਕਾਰ ਵਲੋਂ ਕਬਜ਼ਾ ਮੁਕਤ ਕੀਤੀ ਜ਼ਮੀਨ ਦਾ ਮਾਮਲਾ ਭੱਖਦਾ ਜਾ ਰਿਹਾ ਹੈ, ਕਿਉਂਕਿ ਇਸ ਬਾਰੇ ਕੀਤੇ ਇਕੱਠ ਵਿੱਚ ਅੱਜ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਦੇ ਆਗੂਆਂ ਨੇ ਆ ਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਅਕਾਲੀ ਦਲ ਦੇ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਇਸ ਖੇਤਰ `ਚ ਵੱਡੇ ਵੱਡੇ ਅਫ਼ਸਰਾਂ ਤੇ ਅਮੀਰਾਂ ਤੋਂ ਕਬਜ਼ੇ ਛੁਡਾਉਣ ਦੀ ਥਾਂ ਆਮ ਲੋਕਾਂ ਜਿਨ੍ਹਾਂ ਖੁਦ ਜ਼ਮੀਨਾਂ ਤੋੜੀਆਂ ਉਨ੍ਹਾਂ ਦੀ ਮਾਲਕੀ ਤਹਿਤ ਜ਼ਮੀਨਾਂ ਛਡਾਕੇ ਸਿਰਫ਼ ਦਿਖਾਵਾਂ ਕਰ ਰਹੀ ਹੈ। ਇਸੇ ਦੌਰਾਨ ਅਕਾਲੀ ਦਲ ਮਾਨ ਦੇ ਆਗੂ ਕੁਸ਼ਲਪਾਲ ਸਿੰਘ ਮਾਨ, ਸ. ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਵਸਨੀਕਾਂ ਦੇ ਹੱਕ ਚ ਬੋਲਦਿਆਂ ਕਿਹਾ ਕਿ ਸਰਕਾਰ ਅਸਲ ਕਬਜ਼ਕਾਰਾਂ ਦੀ ਥਾਂ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੀ ਨਜਾਇਜ਼ ਦੱਸਕੇ ਛੱਡਾ ਰਹੀ ਰਹੀ ਹੈ। ਇਸ ਲਈ ਜੇਕਰ ਸ. ਮਾਨ ਦੇ ਪਰਿਵਾਰ ਦੀ ਵੀ ਇੱਕ ਕਨਾਲ ਜ਼ਮੀਨ ਵੀ ਨਜਾਇਜ਼ ਹੋਵੇ ਤਾਂ ਓਹ ਸਾਰੀ ਜ਼ਮੀਨ ਛੱਡਣ ਨੂੰ ਤਿਆਰ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਵਸਨੀਕ ਭਾਵੇਂ ਕਾਨੂੰਨੀ ਭਾਵੇਂ ਸੰਘਰਸ਼ ਦੀ ਜੋ ਲੜਾਈ ਲੜਨਗੇ ਓਹ ਉਨ੍ਹਾਂ ਦੇ ਨਾਲ ਖੜਨਗੇ। । ਇਲਾਕੇ ਦੇ ਕਿਸਾਨਾਂ ਨੇ ਜਲਦੀ ਇੱਕ ਕਮੇਟੀ ਬਣਾਕੇ ਰੂਪ ਰੇਖਾ ਉਲੀਕਣ ਦਾ ਐਲਾਨ ਕੀਤਾ ਹੈ। ਇਸ ਮੌਕੇ ਅਕਲੀ ਦਲ ਬਾਦਲ ਦੇ ਆਗੂ ਸਰਬਜੀਤ ਕਾਦੀਮਾਜਰਾ, ਮਨਜੀਤ ਸਿੰਘ ਮੰਧੋਂ, ਹਰਦੀਪ ਸਿੰਘ ਖਿਜਰਾਬਾਦ, ਸੁਦਾਗਰ ਸਿੰਘ ਹੁਸ਼ਿਆਰਪੁਰ ਅਤੇ ਅਕਾਲੀ ਦਲ ਮਾਨ ਦੇ ਆਗੂ ਰਣਜੀਤ ਸਿੰਘ ਸੰਤੋਖਗੜ੍ਹ ਹਰਮੇਸ਼ ਸਿੰਘ ਬੜੌਦੀ ਲਖਵੀਰ ਸਿੰਘ ਕੋਟਲਾ,ਗੁਰਪ੍ਰੀਤ ਸਿੰਘ ਮੜੌਲੀ ਹਰਜੀਤ ਸਿੰਘ ਚਤਾਮਲਾ ਯੂਥ ਪ੍ਰਧਾਨ ਜ਼ਿਲ੍ਹਾ ਰੋਪੜ
ਲਖਵੀਰ ਸਿੰਘ ਸੌਟੀ ਤੋਂ ਇਲਾਵਾ ਸਮਾਜ ਸੇਵੀ ਇੰਦਰਜੀਤ ਸਿੰਘ ਕੰਡੇ ਵਾਲੇ ਤੇਜਪ੍ਰੀਤ ਸਿੰਘ ਤੇਜੀ ਪੜੋਲ ਅਤੇ ਪੰਚਾਇਤ ਮੈਂਬਰਾਂ ਸਮੇਤ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜਿਰ ਸਨ

LEAVE A REPLY

Please enter your comment!
Please enter your name here