ਕੁਰਾਲੀ, 24 ਮਈ : ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਨਮਾਨ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਅੱਜ ਪ੍ਰਧਾਨ ਰਮਾਂਕਾਤ ਕਾਲੀਆ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲੱਗਿਆ ਹੋਣ ਕਾਰਨ ਪਿਛਲੀ ਦਿਨਾਂ ਵਿੱਚ ਕੋਈ ਮੀਟਿੰਗ ਨਹੀਂ ਸੀ ਹੋਈ..॥ ਉਹਨਾਂ ਦੱਸਿਆ ਕਿ ਕਰਫਿਊ ਦੌਰਾਨ ਯੂਥ ਆਫ ਪੰਜਾਬ ਵਲੋਂ ਬਾਰਾਂ ਸੌ ਰਾਸ਼ਨ ਕਿੱਟਾਂ ਲੋੜਵੰਦ ਪਰਿਵਾਰਾਂ ਨੂੰ ਅਤੇ ਤਕਰੀਬਨ ਇੱਕ ਮਹੀਨਾ ਮੋਹਾਲੀ ਵਿਖੇ ਲੰਗਰ ਵੀ ਚਲਾਇਆ ਗਿਆ..॥ਉਹਨਾਂ ਦੱਸਿਆ ਕਿ ਕੁਰਾਲੀ, ਖਰੜ ਅਤੇ ਮੋਹਾਲੀ ਸ਼ਹਿਰ ਵਿੱਚ ਯੂਥ ਆਫ ਪੰਜਾਬ ਵਲੋਂ ਅਲੱਗ ਅਲੱਗ ਇਲਾਕਿਆਂ ਨੂੰ ਸੈਨੀਟਾਈਜ ਵੀ ਕੀਤਾ ਗਿਆ..॥ ਕਰੋਨਾ ਵਾਇਰਸ ਸਮੇਂ ਜਿਹੜੇ ਪੁਲਸ, ਸਿਹਤ ਮਹਿਕਮਾ, ਸਫਾਈ ਮਹਿਕਮੇ ਦੇ ਕਰਮਚਾਰੀਆਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ,, ਯੂਥ ਆਫ ਪੰਜਾਬ ਵਲੋਂ ਪਿਛਲੇ ਦਿਨਾਂ ਵਿੱਚ ਉਹਨਾਂ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ..॥ਇਸ ਮੌਕੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਯੂਥ ਆਫ ਪੰਜਾਬ ਵਲੋਂ ਆਉਂਦੇ ਦਿਨਾਂ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਖੂਨ ਦੀ ਜਰੂਰਤ ਨੂੰ ਮਹਿਸੂਸ ਕਰਦੇ ਹੋਏ ਮੋਹਾਲੀ, ਖਰੜ ਅਤੇ ਕੁਰਾਲੀ ਵਰਗੇ ਸ਼ਹਿਰਾਂ ਵਿੱਚ ਖੂਨਦਾਨ ਕੈੰਪ ਲਗਾਉਣ ਦਾ ਵੀ ਐਲਾਨ ਕੀਤਾ ਗਿਆ..॥ ਯੂਥ ਆਫ ਪੰਜਾਬ ਵਲੋਂ ਜਲਦ ਹੀ ਖੂਨਦਾਨ ਕੈੰਪਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਹਾਲਾਂਕਿ ਹੁਣ ਸਰਕਾਰ ਵਲੋਂ ਲੋੜਵੰਦਾਂ ਤੱਕ ਸਰਕਾਰੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰੰਤੂ ਫੇਰ ਵੀ ਜੇਕਰ ਕਿਸੇ ਇਨਸਾਨ ਨੂੰ ਕਿਸੇ ਤਰਾਂ ਦੀ ਲੋੜ ਹੈ ਤਾਂ ਉਹ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ..॥ ਯੂਥ ਆਫ ਪੰਜਾਬ ਦੇ ਅਹੁਦੇਦਾਰ ਜਾਂ ਮੈਂਬਰ ਜਲਦੀ ਤੋਂ ਜਲਦੀ ਤੁਹਾਡੀ ਜਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਵਲੋਂ ਹੋਰ ਕਈ ਜਰੂਰੀ ਮੁੱਦਿਆਂ ਉੱਪਰ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਯੂਥ ਆਫ ਪੰਜਾਬ ਦੇ ਵਿਸਥਾਰ ਲਈ ਅਤੇ ਹੋਰ ਨਵੇਂ ਮੈਂਬਰ ਜੋੜਨ ਲਈ ਮਹੱਤਵਪੂਰਨ ਫੈਸਲੇ ਕੀਤੇ ਲਏ ਗਏ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਵਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਲੋਕਾਂ ਦੀ ਹੋ ਰਹੀ ਲੁੱਟ ਸਬੰਧੀ ਵੀ ਮੁੱਦਾ ਵਿਚਾਰਿਆ ਗਿਆ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਉਹ ਆਪ ਨਿੱਜੀ ਤੌਰ ਤੇ ਇਸ ਮੁੱਦੇ ਨੂੰ ਵਿਚਾਰ ਕੇ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਨ ਤਾਂ ਕਿ ਪ੍ਰਾਈਵੇਟ ਸਕੂਲਾਂ ਵਲੋਂ ਲਾਕਡਾਊਨ ਦੇ ਸਮੇਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਰੁਕ ਸਕੇ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ ਤੋਂ ਇਲਾਵਾ ਮੀਤ ਪ੍ਰਧਾਨ ਬੱਬੂ ਮੋਹਾਲੀ, ਜਨਰਲ ਸਕੱਤਰ ਲੱਕੀ ਕਲਸੀ, ਸਕੱਤਰ ਅਮ੍ਰਿਤ ਜੌਲੀ ਅਤੇ ਸਤਨਾਮ ਧੀਮਾਨ, ਪ੍ਰੈਸ ਸਕੱਤਰ ਕਾਕਾ ਰਣਜੀਤ, ਵਿਨੀਤ ਕਾਲੀਆ, ਪੱਤਰਕਾਰ ਜਗਦੇਵ ਸਿੰਘ, ਆਸ਼ੀਸ਼ ਸ਼ਰਮਾ, ਜਸਮੀਤ ਸਿੰਘ ਬੈਂਸ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਬਿੱਲਾ, ਸ਼ਰਨਦੀਪ ਸਿੰਘ ਚੱਕਲ ਹਾਜ਼ਰ ਸਨ..॥