ਸੈਕਟਰ 82 ਵਿੱਚ ਪਾਰਟੀ ਦਾ ਮੁੱਖ ਦਫਤਰ ਖੋਲਿ•ਆ
ਐਸ.ਏ.ਐਸ.ਨਗਰ, 7 ਅਕਤੂਬਰ (ਰਣਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਰੀਆਂ ਸੀਟਾਂ ਤੇ ਚੋਣ ਲੜੀ ਜਾਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦੀ ਜਾਂਚ ਕਰਵਾ ਕੇ ਦੋਸ਼ੀ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਗੀ। ਇਹ ਗੱਲ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਸਥਾਨਕ ਸੈਕਟਰ 82 ਵਿੱਚ ਪਾਰਟੀ ਦੇ ਮੁੱਖ ਦਫਤਰ ਦੇ ਰਸਮੀ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਕਿਸੇ ਵੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨਾਂਲ ਸਮਝੌਤਾ ਨਹੀਂ ਕਰੇਗੀ।
ਕਿਸਾਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਦੇ ਨਾਲ ਹੈ ਪਰ ਉਹਨਾਂ ਵਲੋਂ ਕਿਸਾਨਾਂ ਦੇ ਧਰਨੇ ਅਤੇ ਰੈਲੀਆਂ ਵਿੱਚ ਆਪਣਾ ਵੱਖਰਾ ਝੰਡਾ ਨਹੀਂ ਲਹਿਰਾਇਆ ਗਿਆ| ਉਹਨਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਿਰਫ ਡਰਾਮਾ ਰਚਾਇਆ ਗਿਆ ਹੈ ਜਦਕਿ ਇਹ ਕਾਨੂੰਨ ਪਾਸ ਹੋਣ ਸਮੇਂ ਉਹ ਕੇਂਦਰ ਸਰਕਾਰ ਦੇ ਨਾਲ ਸ਼ਾਮਿਲ ਸੀ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਢੀਂਡਸਾ ਨੇ ਕਿਹਾ ਕਿ ਭਾਜਪਾ ਜਦੋਂ ਤੱਕ ਕਿਸਾਨਾਂ ਦਾ ਮੱਸਲਾ ਹੱਲ ਨਹੀਂ ਕਰਦੀ ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਦਾ ਸਮਰਥਨ ਉਹਨਾਂ ਦੇ ਨਾਲ ਹੈ ਪਰ ਉਨ•ਾਂ ਦੀ ਪਾਰਟੀ ਵੱਖਰੀ ਰਹੇਗੀ। ਉਹਨਾਂ ਦੱਸਿਆ ਕਿ ਉਹਨਾਂ ਦੀ ਪਾਰਟੀ ਵਲੋਂ ਮਹਿਲਾ ਵਿੰਗ ਵੀ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਮਹਿਲਾਵਾਂ ਨੂੰ ਪੇਸ਼ ਆਉਣ ਵਾਲੀਆਂ ਸੱਮਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ।
ਇਸਤੋਂ ਪਹਿਲਾਂ ਸੈਕਟਰ 82, ਉਦਯੋਗਿਕ ਖੇਤਰ ਵਿੱਚ ਖੋਲ•ੇ ਗਏ ਪਾਰਟੀ ਦੇ ਮੁੱਖ ਦਤਫਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਸਾਬਕਾ ਕੇਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ, ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ, ਸਾਬਕਾ ਸਾਂਸਦ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਤਲਵੰਡੀ, ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ, ਬੀਬੀ ਹਰਜੀਤ ਕੌਰ ਤਲਵੰਡੀ, ਨਿਧੜਕ ਸਿੰਘ ਬਰਾੜ, ਜਗਦੀਸ਼ ਸਿੰਘ ਗਰਚਾ, ਮਾਨ ਸਿੰਘ ਗਰਚਾ, ਰਣਧੀਰ ਸਿੰਘ ਰੱਖੜਾ, ਅਮਨਵੀਰ ਸਿੰਘ ਚੈਰੀ, ਗੁਰਸੇਵ ਸਿੰਘ ਬਰਾੜ, ਮਨਿੰਦਰ ਸਿੰਘ ਬਰਾੜ, ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਟੀਨੂ, ਬੀਬੀ ਇੰਦਰਜੀਤ ਕੌਰ ਭੰਡੇਰ, ਸੁਰਿੰਦਰ ਸਿੰਘ ਕਲੇਰ, ਜਸਵਿੰਦਰ ਸਿੰਘ ਖਾਲਸਾ, ਅਮਨਿੰਦਰ ਸਿੰਘ ਗਿੱਲ, ਜਸਬੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਗੁਰਚਰਨ ਸਿੰਘ ਚੰਨੀ, ਪਰਮਜੀਤ ਸਿੰਘ ਖਾਲਸਾ, ਬੀਬੀ ਸੁਨੀਤਾ ਸ਼ਰਮਾ (ਸਾਬਕਾ ਜਿਲ•ਾ ਪ੍ਰਧਾਨ), ਪ੍ਰਿੰਸੀਪਲ ਗੁਰ ਮਹਿੰਦਰ ਪਾਲ ਕੌਰ, ਬਠਿੰਡਾ (ਸਾਬਕਾ ਡੀ.ਈ.ਓ.), ਬੀਬੀ ਸੰਤੋਸ਼ ਕੁਮਾਰੀ, ਬੀਬੀ ਗਗਨਦੀਪ ਕੌਰ ਢੀਂਡਸਾ, ਮਿੰਕੂ ਰਾਣਾ ਤੜੋਲੀ, ਲੱਬੂ ਤੜੋਲੀ, ਭਾਈ ਸੁਖਵਿੰਦਰ ਸਿੰਘ ਔਲਖ (ਸਾਬਕਾ ਐਮ.ਐਲ.ਏ.), ਨਿਰਮਲ ਸਿੰਘ (ਸਾਬਕਾ ਐਮ ਐਲ ਏ), ਹਰਦੇਵ ਸਿੰਘ ਰੋਗਲਾ , ਦੇਸ ਰਾਜ ਧੁੱਗਾ (ਸਾਬਕਾ ਮੰਤਰੀ), ਸੁਖਵਿੰਦਰ ਸਿੰਘ ਤਠ, ਗੁਰਿੰਦਰ ਸਿੰਘ ਬਾਜਵਾ, ਮਿੱਠੂ ਸਿੰਘ (ਐਸ ਜੀ ਪੀ ਸੀ ਮੈਂਬਰ), ਬੀਬੀ ਜਸਵੀਰ ਕੌਰ (ਐਸ ਜੀ ਪੀ ਸੀ ਮੈਂਬਰ), ਭਾਈ ਮਲਕੀਤ ਸਿੰਘ ਚੰਗਾਲ (ਐਸ ਜੀ ਪੀ ਸੀ), ਹਰਦੇਵ ਸਿੰਘ ਰੋਗਲਾ (ਐਸ ਜੀ ਪੀ ਸੀ), ਜੈਪਾਲ ਸਿੰਘ ਮੰਡੀਆਂ (ਐਸ ਜੀ ਪੀ ਸੀ), ਰਾਮਪਾਲ ਸਿੰਘ ਬਹਿਣੀਵਾਲ (ਐਸ ਜੀ ਪੀ ਸੀ) ਧਰਮ ਪ੍ਰਚਾਰ ਕਮੇਟੀ, ਭਾਈ ਮਨਜੀਤ ਸਿੰਘ ਬੱਧੀਆਣਾ ਧਰਮ ਪ੍ਰਚਾਰ ਕਮੇਟੀ ਮੈਂਬਰ, ਸਿੰਘ ਸਾਹਿਬ ਸੁਖਦੇਵ ਸਿੰਘ (ਸਾਬਕਾ ਹੈਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ) ਅਤੇ ਭਾਈ ਸਰਬਜੀਤ ਸਿੰਘ ਖਾਲਸਾ, ਗਗਨਦੀਪ ਸਿੰਘ ਬੈਂਸ, ਰਮਨੀਕ ਸਿੰਘ ਅਤੇ ਹੋਰ ਕਈ ਆਗੂ ਹਾਜਿਰ ਸਨ।