ਕੁਰਾਲੀ, 28 ਜੂਨ (ਰਣਜੀਤ ਸਿੰਘ ਕਾਕਾ) : ਬੀਤੇ ਕੱਲ ਦੇਰ ਸ਼ਾਮ ਸ਼ਿਰੜੀ ਸਾਈਂ ਸੇਵਾ ਮੰਡਲ ਕੁਰਾਲੀ ਦੀ ਇਕੱਤਰਤਾ ਹੋਈ । ਜਿਸ ਵਿੱਚ ਸ਼ਿਰੜੀ ਸਾਈਂ ਸੇਵਾ ਮੰਡਲ ਕੁਰਾਲੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਪੂਰੇ ਉਤਸਾਹ ਨਾਲ ਸ਼ਿਰਕਤ ਕੀਤੀ ਗਈ । ਇਸ ਇਕੱਤਰਤਾ ਦੌਰਾਨ ਮੰਡਲ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਆਸ਼ੀਸ਼ ਸ਼ਰਮਾ ਨੂੰ ਸਰਵਸੰਮਤੀ ਨਾਲ ਮੰਡਲ ਦਾ ਨਵਾਂ ਪ੍ਰਧਾਨ ਤੇ ਮੁਕੇਸ਼ ਅੱਗਰਵਾਲ ਨੂੰ ਮੁੱਖ ਖ਼ਜ਼ਾਨਚੀ ਐਲਾਨੀਆਂ ਗਿਆ । ਇਸਦੇ ਨਾਲ ਹੀ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਦੀ ਜੁੰਮੇਵਾਰੀ ਆਸ਼ੀਸ਼ ਸ਼ਰਮਾ (ਨੋਨੀ) ਨੂੰ ਸੋਂਪੀ ਗਈ । ਇਸ ਮੀਟਿੰਗ ਦੌਰਾਨ ਨੂੰ ਸਰਵਸੰਮਤੀ ਨਾਲ 24 ਸਤੰਬਰ ਨੂੰ ਸਾਈਂ ਸੰਧਿਆ ਕਰਵਾਉਣ ਦਾ ਫੈਸਲਾ ਲਿਆ ਗਿਆ । ਇਸ ਮੌਕੇ ਆਸ਼ੀਸ਼ ਸ਼ਰਮਾ (ਨੋਨੀ) ਅਤੇ ਮੁਕੇਸ਼ ਅੱਗਰਵਾਲ ਤੋਂ ਇਲਾਵਾ ਰਮਾਕਾਂਤ ਕਾਲੀਆ, ਨਿਤਿਨ ਮੁੰਡੇ, ਪ੍ਰਿੰਸ ਗਰਗ, ਕਸ਼ਿਸ਼ ਗੌਤਮ, ਵਿਨੈ ਵਿਨਾਇਕ, ਅਜੈ ਵਰਮਾ, ਅਮਨ ਗੌਤਮ, ਮੁਕੇਸ਼ ਅਗਰਵਾਲ, ਸ਼ਿਵਮ ਬੰਸਲ, ਵਿਸ਼ਾਲ ਬੰਸਲ, ਐਡਵੋਕੇਟ ਅਨੁਰਾਗ ਗੋਪਾਲ, ਸੰਨੀ ਗੌਤਮ, ਕਰਨ ਰਾਠੌਰ, ਮੀਨੂ ਆਨੰਦ ਤੇ ਨਰਿੰਦਰ ਰਾਣਾ ਆਦਿ ਹਾਜਰ ਸਨ ।
ਫੋਟੋ ਕੈਪਸ਼ਨ 01 :

LEAVE A REPLY

Please enter your comment!
Please enter your name here