ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਰਾਜ ਵਿਚ ਚਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੋਟਰ ਪਹਿਚਾਣ ਪ੍ਰੋਗਰਾਮ ਅਤੇ ਹੋਰ ਮੁਢਲੀਆ ਗਤੀਵਿਧੀਆਂ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਦੀ ਮਿਤੀ ਨੂੰ ਵਧਾ ਕੇ 18 ਨਵੰਬਰ 2019 ਕਰ ਦਿੱਤਾ ਹੈ ਜਦਕਿ ਵੋਟਰ ਸੂਚੀ 25.11.2019 ਨੂੰ ਮੁਢਲੇ ਤੋਰ ਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗਾ। ਤਰੁੱਟੀਆਂ ਤੇ ਇਤਰਾਜ਼ ਮਿਤੀ 25.11.2019 ਤੋਂ 24.12.2019 ਤੱਕ ਲਏ ਜਾਣਗੇ।ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜੀਆਂ ਦਾ ਨਿਪਟਾਰਾ 10 ਜਨਵਰੀ 2020 ਤੱਕ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ 20 ਜਨਵਰੀ 2020 ਨੂੰ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ।

LEAVE A REPLY

Please enter your comment!
Please enter your name here