ਹੁਣ 18 ਨਵੰਬਰ ਤੱਕ ਵੋਟਰ ਕਰਵਾ ਸਕਣਗੇਆਪਣੀ ਤਸਦੀਕ20 ਜਨਵਰੀ 2020 ਨੂੰ ਹੋਵੇਗੀ ਵੋਟਰ ਸੂਚੀਆਂ ਦੀਅੰਤਿਮ ਪ੍ਰਕਾਸ਼ਨਾਐਸ.ਏ.ਐਸ. ਨਗਰ, 17 ਅਕਤੂਬਰਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚਚੱਲ ਰਹੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮਾਂ ਦੀਆਂ ਤਰੀਕਾਂ ਵਿੱਚ ਵਾਧਾ ਕੀਤਾਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੋਟਰ ਪਹਿਚਾਣ ਪ੍ਰੋਗਰਾਮ ਅਤੇ ਹੋਰ ਮੁੱਢਲੀਆਂਗਤੀਵਿਧੀਆਂ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸ਼ਾਮਲ ਹੈ, ਦੀ ਮਿਤੀ ਵਧਾ ਕੇ 18ਨਵੰਬਰ 2019 ਕਰ ਦਿੱਤੀ ਗਈ ਹੈ, ਜਦੋਂ ਕਿ ਵੋਟਰ ਸੂਚੀ 25 ਨਵੰਬਰ 2019 ਨੂੰ ਮੁੱਢਲੇ ਤੌਰ ‘ਤੇਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਤਰੁੱਟੀਆਂ ਤੇ ਇਤਰਾਜ਼ ਮਿਤੀ 25 ਨਵੰਬਰ 2019 ਤੋਂ 24 ਦਸੰਬਰ2019 ਤੱਕ ਲਏ ਜਾਣਗੇ। ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜ਼ੀਆਂ ਦਾ ਨਿਬੇੜਾ 10 ਜਨਵਰੀ2020 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਜਨਵਰੀ 2020 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਪਹਿਚਾਣ ਪ੍ਰੋਗਰਾਮ ਪਹਿਲੀ ਸਤੰਬਰ 2019 ਤੋਂ ਚੱਲ ਰਿਹਾ ਹੈ,ਜਿਸ ਤਹਿਤ ਵੋਟਰ ਖ਼ੁਦ www.nvsp.inਅਤੇ Voter8elpline 1pp ਉਤੇ ਜਾ ਕੇ ਖ਼ੁਦ ਆਪਣੀ ਤੇ ਆਪਣੇ ਪਰਿਵਾਰਦੀ ਵੋਟ ਤਸਦੀਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਕਰਨ/ਕਰਵਾਉਣ ਸਮੇਂ ਭਾਰਤੀ ਪਾਸਪੋਰਟ,ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ ਸਰਕਾਰੀ ਸ਼ਨਾਖਤੀ ਕਾਰਡ, ਬੈਂਕਪਾਸਬੁੱਕ, ਕਿਸਾਨ ਸ਼ਨਾਖਤੀ ਕਾਰਡ ਆਦਿ ਵਿੱਚੋਂ ਕੋਈ ਇਕ ਦਸਤਾਵੇਜ਼ ਦੀ ਕਾਪੀ ਆਪਣੀ ਪੁਸ਼ਟੀਕਰਵਾਉਣ ਸਬੰਧੀ ਅਪਲੋਡ ਕਰ ਸਕਦੇ ਹਨ ਜਾਂ ਇਸ ਦੀ ਫੋਟੋ ਸਟੇਟ ਕਾਪੀ ਸਬੰਧਤ ਬੂਥ ਲੈਵਲ ਅਫਸਰ ਨੂੰਡੋਰ-ਟੂ-ਡੋਰ ਸਰਵੇਖਣ ਸਮੇਂ ਮੁਹੱਈਆ ਕਰਵਾ ਸਕਦੇ ਹਨ।ਸ੍ਰੀ ਦਿਆਲਨ ਨੇ ਬੀ.ਐਲ.ਓਜ਼ ਨੂੰ ਹਦਾਇਤ ਹੈ ਕਿਉਹ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਅਤੇ ਵੋਟਰ ਪਹਿਚਾਣ ਪ੍ਰੋਗਰਾਮ ਦੀਵਧਾਈ ਗਈ ਮਿਤੀ ਦੌਰਾਨ ਛੁੱਟੀਆਂ ਵਾਲੇ ਦਿਨ ਵੀ ਵੱਧ ਤੋਂ ਵੱਧ ਵੋਟਰਾਂ ਦੀ ਤਸਦੀਕ ਕਰਨ। ਉਨ੍ਹਾਂਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਵੋਟਾਂ ਤਸਦੀਕ ਕਰਨ ਵਾਲੇ ਬੀ.ਐਲ.ਓਜ਼ ਨੂੰ ਪੂਰਾਸਹਿਯੋਗ ਦੇਣ।

LEAVE A REPLY

Please enter your comment!
Please enter your name here