ਕੁਰਾਲੀ, 23 ਅਪ੍ਰੈਲ : ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਅੱਜ ਕਰੋਨਾ ਵਾਇਰਸ ਦੀ ਮਹਾਂਵਾਰੀ ਦੇ ਚਲਦਿਆਂ ਲੋੜਵੰਦਾਂ ਲਈ 125 ਰਾਂਸਨ ਦੀਆਂ ਕਿੱਟਾਂ ਐਸ ਡੀ ਐਮ ਖਰੜ ਸ਼੍ਰੀ ਹਿਮਾਸ਼ੂ ਜੈਨ (ਆਈ ਏ ਐਸ) ਨੂੰ ਦਿਤੀਆਂ ਇਸ ਮੋਕੇ ਚੇਅਰਮੈਨ ਸ਼੍ਰੀ ਟਿੰਕੂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਸ਼ਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਇਕ ਦੂਜੇ ਦਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸ਼ਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜ਼ਿਆਦਾਤਰ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਮੈਂ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਲਈ ਪਹਿਲਾਂ ਹੀ ਦੇ ਦਿੱਤੀ ਸੀ ਅਤੇ ਹਰ ਸਮੇ ਇਲਾਕੇ ਦੇ ਲੋਕਾਂ ਦੇ ਨਾਲ ਖੜਾ ਹਾਂ ਇਸ ਮੋਕੇ ਸ਼੍ਰੀ ਹਿਮਾਸ਼ੂ ਜੈਨ ਐਸ ਡੀ ਐਮ ਖਰੜ ਨੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਦਾ ਇਸ ਉਂਦਮ ਲਈ ਧੰਨਵਾਦ ਕੀਤਾ ਇਸ ਮੋਕੇ ਕਮਲ ਕਿਸ਼ੋਰ ਸ਼ਰਮਾ ਐਮ ਸੀ ਖਰੜ,ਸਵਰਨਜੀਤ ਕੌਰ ਡਾਇਰੈਕਟਰ, ਧਰਮਪਾਲ ਥੰਮਣ ,ਅਮਰੀਕ ਸਿੰਘ ਹੈਪੀ, ਸ਼ੁਸਾਂਤ ਭੁਮਿਕ, ਜਸਬੀਰ ਸਿੰਘ, ਸਤਨਾਮ ਸਿੰਘ ਜੰਡੂ ਅਤੇ ਚੇਅਰਮੈਨ ਦੇ ਨਿਜੀ ਸਕੱਤਰ ਕੁਲਦੀਪ ਸਿੰਘ ਓਇੰਦ ਆਦਿ ਹਾਜ਼ਰ ਸਨ