ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਭਿ੍ਰਸਟਾਚਾਰ ਵਿਰੁੱਧ ਵਿੱਢੇ ਯਤਨਾਂ ਨੂੰ ਹੋਰ ਉਤਸਾਹਿਤ ਕਰਨ ਦੇ ਮਕਸਦ ਨਾਲ ਅੱਜ ਪੰਜਾਬ ਵਿਜੀਲੈਂਸ ਭਵਨ, ਐਸ.ਏ.ਐਸ.ਨਗਰ ਮੁਹਾਲੀ ਵਿਖੇ ਹੋਏ ਇੱਕ ਸਮਾਗਮ ਵਿੱਚ ਚੰਡੀਗੜ ਯੂਨੀਵਰਸਿਟੀ, ਘੜੂੰਆਂ ਦੇ ਦੋ ਵਿਦਿਆਰਥੀਆਂ ਸਮੇਤ ਰਿਸਵਤਖੋਰਾਂ ਦਾ ਪਰਦਾਫਾਸ ਕਰਨ ਵਾਲੇ 24 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਏ.ਡੀ.ਜੀ.ਪੀ.-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਅਦਾਲਤਾਂ ਵਿੱਚ ਭਿ੍ਰਸਟ ਸਰਕਾਰੀ ਅਧਿਕਾਰੀ/ਕਰਮਚਾਰੀਆਂ ਵਿਰੁੱਧ ਸਫਲ ਮੁਕੱਦਮੇ ਚਲਾਉਣ ਲਈ ਰਿਸਵਤਖੋਰਾਂ ਦਾ ਪਰਦਾਫਾਸ ਕਰਨ ਵਾਲੇ ਸਮਾਜ ਸੇਵਕ ਕਾਫੀ ਮਹੱਤਵਪੂਰਨ ਸਿੱਧ ਹੋਏ ਹਨ। ਉਨਾਂ ਅਜਿਹੇ ਸੁਚੇਤਕ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਉਤਸਾਹ ਅਤੇ ਭਾਵਨਾ ਨਾਲ ਰਿਸਵਤਖੋਰਾਂ ਦਾ ਪਰਦਾਫਾਸ ਕਰਨ ਸੰਬੰਧੀ ਆਪਣਾ ਕਾਰਜ ਜਾਰੀ ਰੱਖਣ।
ਇੰਨਾ ਸੁਚੇਤਕਾਂ ਦੀ ਸਲਾਘਾ ਕਰਦਿਆਂ ਵਿਜੀਲੈਸ ਮੁਖੀ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਇਸ ਕਾਰਜ ਵਿੱਚ ਤੁਹਾਡੀ ਵੱਡੀ ਵਿਅਕਤੀਗਤ ਦਲੇਰੀ ਭਿ੍ਰਸਟਾਚਾਰ ਮੁਕਤ ਭਾਰਤ ਨੂੰ ਯਕੀਨੀ ਬਣਾਉਣ ਸਬੰਧੀ ਫਰਜਾਂ ਪ੍ਰਤੀ ਸਲਾਘਾਯੋਗ ਵਚਨਬੱਧਤਾ ਪ੍ਰਗਟਾਉਂਦੀ ਹੈ।
ਸਮਾਜ ‘ਚੋਂ ਭਿ੍ਰਸਟਾਚਾਰ ਨੂੰ ਖਤਮ ਕਰਨ ਲਈ ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨ ਬਿਓਰੋ ਅਤੇ ਆਮ ਲੋਕਾਂ ਵਿਚਲੇ ਪਾੜੇ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੇ।
ਉਹਨਾਂ ਅੱਗੇ ਕਿਹਾ ਕਿ ਸਮਾਜ ਵਿੱਚੋਂ ਭਿ੍ਰਸਟਾਚਾਰ ਖਤਮ ਕਰਨ ਲਈ ਸੁਚੇਤਕ ਲੋਕ ਬਿਓਰੋ ਲਈ ਕਾਫੀ ਸਹਾਈ ਸਿੱਧ ਹੋਏ ਹਨ। ਉਨਾਂ ਜੋਰ ਦਿੰਦਿਆਂ ਕਿਹਾ ਕਿ ਕਿਸੇ ਵੀ ਸਫਲ ਮੁਹਿੰਮ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਅਹਿਮ ਹੁੰਦੀ ਹੈ। ਉਹਨਾਂ ਆਪਣੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਭਿ੍ਰਸਟਾਚਾਰ ਖਿਲਾਫ ਜਾਰੀ ਯਤਨਾਂ ਨੂੰ ਇੱਕ ਲੋਕ ਲਹਿਰ ਬਣਾ ਦਿੱਤਾ ਹੈ।
ਇਸ ਸਮਾਗਮ ਦੌਰਾਨ ਸਨਮਾਨਿਤ ਕੀਤੇ ਗਏ ਸੁਚੇਤਕਾਂ ਵਿਚ ਬਠਿੰਡਾ ਤੋਂ ਖੁਸਕਰਨ ਸਿੰਘ, ਮੋਗਾ ਤੋਂ ਸੁਬੇਗ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਅਤੇ ਰਣਜੀਤ ਸਿੰਘ, ਰੋਪੜ ਤੋਂ ਸੁਰਿੰਦਰ ਕੁਮਾਰ, ਪਟਿਆਲਾ ਤੋਂ ਪਵਨ ਕੁਮਾਰ ਅਤੇ ਗੁਰਜੀਤ ਸਿੰਘ, ਮੁਕਤਸਰ ਸਾਹਿਬ ਤੋਂ ਮਹਿੰਗਾ ਸਿੰਘ, ਬਠਿੰਡਾ ਤੋਂ ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ, ਜਲੰਧਰ ਤੋਂ ਜਰਨੈਲ ਸਿੰਘ ਅਤੇ ਲਲਿਤ ਕੁਮਾਰ ਅਤੇ ਗੁਰਦਾਸਪੁਰ ਤੋਂ ਦੀਪ ਕੁਮਾਰ ਸ਼ਾਮਲ ਹਨ।
ਇਸੇ ਤਰਾਂ ਹੁਸਅਿਾਰਪੁਰ ਤੋਂ ਸੋਮਾ ਦੇਵੀ, ਵਰਿੰਦਰ ਕੁਮਾਰ ਅਤੇ ਮੱਖਣ ਸਿੰਘ, ਮੋਹਾਲੀ ਤੋਂ ਜੋਗਿੰਦਰ ਸਿੰਘ, ਮਾਨਸਾ ਤੋਂ ਰਾਜਪ੍ਰੀਤ ਸਿੰਘ, ਫਤਹਿਗੜ ਸਾਹਿਬ ਤੋਂ ਡਾ: ਕੁਲਦੀਪ ਸਿੰਘ ਦੀਪ ਅਤੇ ਬੇਅੰਤ ਸਿੰਘ, ਤਰਨ ਤਾਰਨ ਤੋਂ ਮਨਜੀਤ ਸਿੰਘ ਸਮੇਤ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀ ਦਵਿੰਦਰਪਾਲ ਸਿੰਘ, ਦੇਵ ਪ੍ਰਕਾਸ ਸਰਮਾ ਸ਼ਾਮਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੀਲੈਂਸ ਬਿਓਰੋ ਦੇ ਡਾਇਰੈਕਟਰ ਐਲ.ਕੇ. ਯਾਦਵ, ਆਈ.ਜੀ. ਆਰਥਿਕ ਅਪਰਾਧ ਵਿੰਗ ਵੀ.ਬੀ. ਮੋਹਨੀਸ ਚਾਵਲਾ ਅਤੇ ਵਿਜੀਲੈਂਸ ਬਿਓਰੋ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here