ਕੁਰਾਲੀ 7 ਜਨਵਰੀ (ਰਣਜੀਤ ਕਾਕਾ)- ਉਘੇ ਸਮਾਜ ਸੇਵੀ ਅਤੇ ਗੁਰਫ਼ਤਹਿ ਡਿਵੈਲਪਰਜ਼ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸਿੰਘ ਬਿੱਲਾ ਦੇ ਨੌਜਵਾਨ ਪੁੱਤਰ ਸਵ. ਦਿਲਪ੍ਰੀਤ ਸਿੰਘ ਹੂੰਝਣ ਨੂੰ ਅੱਜ ਸਥਾਨਕ ਸ਼ਹਿਰ ਦੇ ਨਿਹੋਲਕਾ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਭਾਰੀ ਮੀਂਹ ਦੇ ਬਾਵਜੂਦ ਦੁੱਖ ਦੀ ਘੜੀ ਚ ਪੁੱਜੇ ਹਜ਼ਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸਵ. ਦਿਲਪ੍ਰੀਤ ਹੂੰਝਣ ਦੀ ਚਿਤਾ ਨੂੰ ਅਗਨੀ ਉਨਾਂ ਦੇ ਪਿਤਾ ਰਵਿੰਦਰ ਬਿੱਲਾ ਨੇ ਵਿਖਾਈ। ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ ਪੰਜਾਬ, ਗੁਰਪ੍ਰੀਤ ਸਿੰਘ ਜੀ.ਪੀ. ਵਿਧਾਇਕ ਬਸੀ ਪਠਾਣਾਂ, ਜਗਮੋਹਨ ਸਿੰਘ ਕੰਗ ਸਾਬਕਾ ਵਿਧਾਇਕ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਚੇਅਰਮੈਨ ਪੀਆਰਟੀਸੀ ਨਰਿੰਦਰ ਸਿੰਘ ਸ਼ੇਰਗਿੱਲ ਉਘੇ ਸਮਾਜ ਸੇਵੀ, ਗੁਰਪ੍ਰਤਾਪ ਸਿੰਘ ਪਡਿਆਲਾ ਸੀਨੀਅਰ ਯੂਥ ਆਗੂ, ਹਰੀਸ਼ ਕੌਸ਼ਲ ਪਰਮਿੰਦਰ ਸਿੰਘ ਗੋਲਡੀ ਆਪ ਆਗੂ, ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ, ਬਹਾਦਰ ਸਿੰਘ ਓ.ਕੇ., ਰਮਾਂਕਾਂਤ ਕਾਲੀਆ, ਨੰਦੀ ਪਾਲ ਬੰਸਲ, ਖੁਸ਼ਵੀਰ ਸਿੰਘ ਹੈਪੀ, ਜਸਵਿੰਦਰ ਸਿੰਘ ਗੋਲਡੀ ਸਾਰੇ ਕੌਂਸਲਰ, ਜੱਗੀ ਗੌਤਮ ਦਿਨੇਸ਼ ਗੌਤਮ ਮਨਜੀਤ ਟਿਵਾਣਾ ਸੁਖਜਿੰਦਰ ਸਿੰਘ ਸੋਢੀ ਬਿੱਲਾ ਅਕਾਲਗੜ ਮਨਪ੍ਰੀਤ ਰੂਬੀ ਹਰਪ੍ਰੀਤ ਭਾਟੀਆ ਹਰੀਸ ਬਠਲਾ ਅਵਤਾਰ ਸਿੰਘ ਤਾਰੀ ਤਰਸੇਮ ਸਿੰਘ ਜੰਡਪੂਰੀ ਰਵਿੰਦਰ ਸੇਣੀ ਡੇਵਿਟ ਵਰਮਾ ਸਾਰੇ ਪੱਤਰਕਾਰ ਸਮਾਜਸੇਵੀ ਪ੍ਰੋਫੈਸਰ ਜਤਿੰਦਰਬੀਰ ਸਿੰਘ ਸਰਪੰਚ ਮਨਮੋਹਣ ਸਿੰਘ ਮਾਵੀ ਸੁਰਿੰਦਰ ਸਿੰਘ ਲਹਿਲ ਪ੍ਰਿੰਸ ਸ਼ਰਮਾਂ ਸਰਪੰਚ ਬਲਜੀਤ ਸਿੰਘ ਸਰਪੰਚ ਰਣਜੀਤ ਖੈਰਪੁਰ ਬਲਜੀਤ ਖੈਰਪੁਰ ਅਜਮੇਰ ਸਿੰਘ ਲਾਲੀ ਹਰਮੇਸ਼ ਸਿੰਘ ਬੜੇਦੀ ਅਵਤਾਰ ਕਲਸੀ ਗੁਰਮੰਦਰ ਸਿੰਘ ਤਹਿਸੀਲਦਾਰ, ਗੁਰਪ੍ਰੀਤ ਸਿੰਘ ਆਰ ਸੀ, ਪਟਵਾਰੀ ਗੁਰਪ੍ਰੀਤ ਸਿੰਘ ਜੇ.ਕੇ ਸਿੱਧੂ,ਸ਼ਿਵ ਵਰਮਾ, ਦਵਿੰਦਰ ਸਿੰਘ ਠਾਕੁਰ, ਰਾਜਦੀਪ ਸਿੰਘ ਹੈਪੀ, ਪਰਮਜੀਤ ਸਿੰਘ ਪੰਮੀ, ਪ੍ਰੀਤ ਮਹਿੰਦਰ ਸਿੰਘ ਬਿੱਟਾ ਸਾਰੇ ਸਾਬਕਾ ਕੌਂਸਲਰ, ਪ੍ਰਿੰਸੀਪਲ ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਹਰਗੋਬਿੰਦਗੜ ਸਾਹਿਬ, ਹੈਪੀ ਧੀਮਾਨ, ਸੰਜੀਵ ਗੋਗਨਾ, ਰਣਜੀਤ ਸਿੰਘ ਕਾਕ ਹੈਪੀ ਵਰਮਾ ਗੋਲਡੀ ਮੁੱਲਾਪੁਰ ਸਮੇਤ ਸ਼ਹਿਰ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਰਵਿੰਦਰ ਬਿੱਲਾ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਬਿੱਲਾ ਨੇ ਦੱਸਿਆ ਕਿ ਸਵ. ਦਿਲਪ੍ਰੀਤ ਹੂੰਝਣ ਦੀਆਂ ਅਸਥੀਆਂ 9 ਜਨਵਰੀ ਦਿਨ ਐਤਵਾਰ ਨੂੰ ਚੁਗੀਆਂ ਜਾਣਗੀਆਂ ਅਤੇ ਉਨਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 16 ਜਨਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਕੁਰਾਲੀ ਵਿਖੇ ਕੀਤਾ ਜਾਵੇਗਾ।

LEAVE A REPLY

Please enter your comment!
Please enter your name here