ਕੇਂਦਰ ਸਰਕਾਰ ਨੂੰ ਗ਼ਰੀਬਾਂ ਅਤੇ ਦਿਹਾੜੀਦਾਰਾਂ ਲਈ ਤੁਰੰਤ ਰਾਹਤ ਪੈਕੇਜ ਐਲਾਨਣ ਦੀ ਅਪੀਲ
ਚੰਡੀਗੜ•, 24 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੇਸ਼ ਵਿਆਪੀ ਤਾਲਾਬੰਦੀ (ਲੌਕਡਾਊਨ) ਦੇ ਕੀਤੇ ਐਲਾਨ ਨੂੰ ਕੋਵਿਡ-19 ਤੋਂ ਲੱਖਾਂ ਜ਼ਿੰਦਗੀਆਂ ਬਚਾਉਣ ਲਈ ਜ਼ਰੂਰੀ ਕਦਮ ਕਰਾਰ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਲੱਖਾਂ ਗ਼ਰੀਬਾਂ ਤੇ ਦਿਹਾੜੀਦਾਰਾਂ ਲਈ ਕੋਈ ਫੋਰੀ ਰਾਹਤ ਪੈਕੇਜ ਨਾ ਐਲਾਨਣ ‘ਤੇ ਦੁਖ ਜਾਹਰ ਕਰਦਿਆਂ ਕਿਹਾ ਕਿ ਇਹ ਲੋਕ ਸਰਕਾਰ ਦੀ ਮਦਦ ਤੋਂ ਬਿਨਾਂ ਜੀਵਨ ਬਸਰ ਨਹੀਂ ਕਰ ਸਕਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਪ੍ਰਤੀਕਰਮ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਕਰ ਨੂੰ ਤੋੜਨਾ ਲਾਜ਼ਮੀ ਹੈ ਜਿਸ ਲਈ ਅਜਿਹੇ ਕਦਮ ਚੁੱਕਣੇ ਜ਼ਰੂਰੀ ਸਨ ਕਿਉਂਕਿ ਕਈ ਹੋਰ ਮੁਲਕਾਂ ਦੇ ਵਿਸ਼ਲੇਸ਼ਕ ਅਜਿਹਾ ਪਹਿਲਾਂ ਹੀ ਦਰਸਾ ਚੁੱਕੇ ਹਨ। ਉਨ•ਾਂ ਕਿਹਾ ਕਿ ਹਾਲਾਂਕਿ ਬਿਨਾਂ ਕਿਸੇ ਵਸੀਲਿਆਂ ਤੋਂ ਰਹਿਣ ਵਾਲੇ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਲੋੜਾਂ ਦੀ ਪੂਰਤੀ ਕਰਨਾ ਵੀ ਇਨਾਂ ਹੀ ਮਹੱਤਵਪੂਰਨ ਹੈ।
ਕੇਂਦਰ ਸਰਕਾਰ ਵੱਲੋਂ ਮੁਲਕ ਵਿੱਚ ਸਿਹਤ, ਮੈਡੀਕਲ ਅਤੇ ਖੋਜ ਸਹੂਲਤਾਂ ਲਈ 15000 ਕਰੋੜ ਰੁਪਏ ਰੱਖਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਇਕ ਵਿਆਪਕ ਪੈਕੇਜ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਇਸ ਤਿੰਨ ਹਫ਼ਤਿਆਂ ਦੇ ਸਮੇਂ ਦੌਰਾਨ ਭਾਰਤ ਦੇ ਨਾਗਰਿਕਾਂ ਦੇ ਮੁਢਲੀਆਂ ਜ਼ਰੂਰੀ ਸੇਵਾਵਾਂ ਤੋਂ ਵਿਰਵੇ ਨਾ ਰਹਿਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਘਰਾਂ ਤੱਕ ਸੀਮਤ ਕਰ ਕੇ ਕੋਵਿਡ ਵਿਰੁੱਧ ਜੰਗ ਲੜਨ ਦਾ ਪ੍ਰਣ ਲੈਣ ਕਿਉਂਜੋ ਇਸ ਤਰ•ਾਂ ਉਹ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਸਾਕ ਸਬੰਧੀਆਂ ਦੇ ਨਾਲ-ਨਾਲ ਉਨ•ਾਂ ਲੱਖਾਂ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਪੁਲਿਸ, ਮੀਡੀਆ ਤੇ ਸੇਵਾਵਾਂ ਨਿਭਾ ਰਹੇ ਹੋਰ ਲੋਕਾਂ ਜੋ ਇਸ ਵੇਲੇ 24 ਘੰਟੇ ਜੋਖ਼ਮ ਦਾ ਸਾਹਮਣਾ ਕਰ ਰਹੇ ਹਨ, ਨੂੰ ਸੁਰੱਖਿਅਤ ਰੱਖ ਸਕਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਔਖੇ ਸਮਿਆਂ ‘ਚ ਔਖੇ ਫੈਸਲੇ ਲੈਣ ਦੀ ਜ਼ਰੂਰਤ ਹੁੰਦੀ ਹੈ। ਉਨ•ਾਂ ਨੇ ਲੋਕਾਂ ਨੂੰ ਇਸ ਸੰਕਟ ਨਾਲ ਨਿਪਟਣ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਿਸ ਲਈ ਉਨ•ਾਂ ਦੀ ਸਰਕਾਰ ਪਹਿਲਾਂ ਹੀ ਬੀਤੇ ਦਿਨ ਪੰਜਾਬ ਵਿੱਚ ਕਰਫਿਊ ਲਗਾ ਚੁੱਕੀ ਹੈ। ਉਨ•ਾਂ ਕਿਹਾ ਕਿ ਭਾਵੇਂ ਇਸ ਨਾਜ਼ੁਕ ਦੌਰ ਵਿੱਚ ਲੋਕਾਂ ਨੂੰ ਕੁਝ ਮੁਸ਼ਕਲਾਂ ਸਹਿਣੀਆਂ ਪੈਣਗੀਆਂ ਪਰ ਆਖ਼ਰ ਵਿੱਚ ਇਹ ਸਭ ਕੁਝ ਉਨ•ਾਂ ਦੇ ਭਲੇ ਦੀ ਖਾਤਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ•ਾਂ ਨੇ ਲੋਕਾਂ ਨੂੰ ਕਰਫਿਊ/ਲੌਕਡਾਊਨ ਦੀ ਉਲੰਘਣਾ ਨਾ ਕਰਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਲਈ ਆਖਿਆ।

LEAVE A REPLY

Please enter your comment!
Please enter your name here