ਕੁਰਾਲੀ, 28 ਅਪ੍ਰੈਲ : ਲੋੜਵੰਦਾਂ ਦੀ ਸੇਵਾ ਨਿਰੰਤਰ ਜਾਰੀ ਰਹੇਗੀ ਜਦੋਂ ਤੱਕ ਇਹ ਲਾਕਡਾਊਨ ਖਤਮ ਨਹੀਂ ਹੋ ਜਾਂਦਾ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨੇ ਇੱਕ ਲੋੜਵੰਦ ਗਰੀਬ ਪਰਿਵਾਰ ਨੂੰ ਜਰੂਰੀ ਦਵਾਈਆਂ ਦਿੰਦੇ ਸਮੇਂ ਕੀਤਾ..॥ ਉਹਨਾਂ ਕਿਹਾ ਕਿ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਯੂਥ ਆਫ ਪੰਜਾਬ ਵਲੋਂ ਲੋੜਵੰਦਾਂ ਤੱਕ ਜਰੂਰੀ ਵਸਤਾਂ ਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ..॥ ਉਹਨਾਂ ਬੋਲਦਿਆਂ ਕਿਹਾ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਅੱਗੇ ਸਰਕਾਰਾਂ ਨੇ ਮਜਬੂਰ ਹੋ ਕੇ ਲਾਕਡਾਊਨ ਲਗਾਇਆ ਹੋਇਆ ਹੈ..॥ ਪਰ ਹਰ ਰੋਜ਼ ਕਮਾਈ ਕਰਕੇ ਖਾਣ ਵਾਲੇ ਪਰਿਵਾਰ ਇਸ ਸਮੇਂ ਔਖੀ ਘੜੀ ਦਾ ਸਾਹਮਣਾ ਕਰ ਰਹੇ ਨੇ..॥ ਇਸ ਲਈ ਜਿੰਨਾ ਹੋ ਸਕਦਾ ਹੈ ਯੂਥ ਆਫ ਪੰਜਾਬ ਉਹਨਾਂ ਪਰਿਵਾਰਾਂ ਦੀ ਮਦਦ ਕਰਦਾ ਰਹਿੰਦਾ ਹੈ..॥ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਖਰੜ ਵਿੱਚ ਹੁਣ ਤੱਕ ਤਕਰੀਬਨ ਸੌ ਪਰਿਵਾਰਾਂ ਤੱਕ ਰਾਸ਼ਨ ਤੇ ਹੋਰ ਜਰੂਰੀ ਵਸਤਾਂ ਦਿੱਤੀਆਂ ਜਾ ਚੁੱਕੀਆਂ ਹਨ..॥ ਤੇ ਇਹ ਸੇਵਾ ਨਿਰੰਤਰ ਜਾਰੀ ਹੈ..॥ ਇਸ ਮੌਕੇ ਉਹਨਾਂ ਦੱਸਿਆ ਕਿ ਬਾਹਰਲੇ ਮੁਲਕਾਂ ਵਿੱਚ ਅਤੇ ਪੰਜਾਬ ਵਿੱਚ ਬੈਠੇ ਸਾਡੇ ਦਾਨੀ ਵੀਰ ਯੂਥ ਆਫ ਪੰਜਾਬ ਦੀ ਭਰਪੂਰ ਮਦਦ ਕਰ ਰਹੇ ਨੇ..॥ ਜਿਹਨਾਂ ਵਿੱਚ ਮੁੱਖ ਤੌਰ ਤੇ ਅਵਤਾਰ ਸਿੰਘ ਡੁਬਈ, ਹਰਦੀਪ ਸਿੰਘ ਇੰਗਲੈਂਡ, ਹਰਜੀਤ ਸਿੰਘ ਨਿਊਜੀਲੈਂਡ, ਰਾਜਾ ਭੰਗੂ ਨਿਊਜੀਲੈਂਡ, ਜਸਵੀਰ ਸਿੰਘ ਮੁਕਾਰੋਂਪੁਰ ਸ਼ਾਮਲ ਹਨ..॥ ਬੱਬੂ ਮੋਹਾਲੀ ਨੇ ਬੋਲਦਿਆਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਯੂਥ ਆਫ ਪੰਜਾਬ ਨਾਲ ਸੰਪਰਕ ਕਰੇ..॥ ਯੂਥ ਆਫ ਪੰਜਾਬ ਦੇ ਮੈਂਬਰ ਉਸ ਨਾਲ ਜਲਦੀ ਤੋਂ ਜਲਦੀ ਸੰਪਰਕ ਬਣਾ ਕੇ ਉਹਨਾਂ ਦੀ ਹਰ ਤਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ..॥ ਇਸ ਮੌਕੇ ਬੱਬੂ ਮੋਹਾਲੀ ਤੋਂ ਇਲਾਵਾ ਯੂਥ ਆਫ ਪੰਜਾਬ ਦੇ ਮੈਂਬਰ ਸ਼ਰਨਦੀਪ ਸਿੰਘ ਚੱਕਲ, ਦੀਪਕ ਵਰਮਾ ਤੇ ਜਤਿੰਦਰਪਾਲ ਸਿੰਘ ਭੱਟੀ ਸ਼ਾਮਲ ਸਨ..॥