ਨਿਊ ਚੰਡੀਗੜ੍ਹ 17 ਅਗਸਤ (ਮਾਰਸ਼ਲ ਨਿਉਜ਼) ਮੁੱਲਾਂਪੁਰ ਗਰੀਬਦਾਸ ਦੇ ਜੰਮਪਲ ਲੇਖਕ ਮਲਕੀਤ ਸਿੰਘ ਔਜਲਾ ਨੂੰ ਅਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ‘ਸਟੇਟ ਅਵਾਰਡ-2021’ ਨਾਲ ਸਨਮਾਨਿਤ ਕਰਨ ਦਾ ਐਲਾਨ ਹੋਣ ਮਗਰੋਂ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਹੌਲ ਹੈ। ਗੌਰਤਲਬ ਹੈ ਕਿ ਲੇਖਕ ਮਲਕੀਤ ਸਿੰਘ ਔਜਲਾ ਇਸ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਜੰਮਪਲ ਹਨ ਅਤੇ ਇਸ ਵੇਲੇ ਪੰਜਾਬ ਸਿਵਲ ਸਕੱਤਰੇਤ ਵਿੱਚ ਸਥਾਨਕ ਸਰਕਾਰਾਂ ਮੰਤਰੀ ਜੀ ਨਾਲ ਪੀਏ ਵਜੋਂ ਤੈਨਾਤ ਹਨ। ਉਹ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ ਅਤੇ ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਵੀ ਹਨ। ਉਹਨਾਂ ਨੂੰ ਸ਼ੁਰੂ ਤੋਂ ਹੀ ਸਾਹਿਤਕ ਲਿਖਤਾਂ ਲਿਖਣ ਦਾ ਸ਼ੌਕ ਹੈ। ਉਨ੍ਹਾਂ ਵੱਲੋਂ ਲਿਖੇ ਆਪਣੇ ਜੱਦੀ ਪਿੰਡ ਮੁੱਲਾਂਪੁਰ ਗਰੀਬਦਾਸ ਦਾ ਇਤਿਹਾਸ, ਚੰਡੀਗੜ੍ਹ ਦੇ ਉਜੜੇ 28 ਪਿੰਡਾਂ ਦਾ ਵਿਰਤਾਂਤ, ਸੁਰਜੀਤ ਬਿੰਦਰਖੀਏ ਦੀ ਜੀਵਨੀ, ਅਨੇਕਾਂ ਸਭਿਆਚਾਰਕ ਗੀਤ, ਕਵਿਤਾਵਾਂ ਅਤੇ ਅਖਬਾਰੀ ਲਿਖਤਾਂ ਚਰਚਾ ਵਿੱਚ ਰਹੀਆਂ ਹਨ। ਸਾਲ 2011 ਵਿੱਚ ਮਲਕੀਤ ਔਜਲੇ ਦੀ ਲਿਖੀ ਪੁਸਤਕ ਸੁਰਜੀਤ ਬਿੰਦਰਖੀਆ ਜੀਵਨ ਤੇ ਗਾਇਕੀ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਗਵਰਨਰ ਹਾਊਸ ਵਿੱਚ ਰਿਲੀਜ਼ ਕੀਤਾ ਸੀ। ਉਹ ਬਿੰਦਰਖੀਏ ਦਾ ਰਿਸ਼ਤੇਦਾਰ ਭਰਾ ਹੈ ਅਤੇ ਗੱਲਾਂ ਗੱਲਾਂ ਵਿੱਚ ਝੱਟ ਦੇਣੇ ਗੀਤ ਲਿਖ ਦਿੰਦਾ ਹੈ। ਉਸ ਦੇ ਗੀਤ ਕਈ ਗਾਇਕਾਂ ਨੇ ਰਿਕਾਰਡ ਕਰਵਾਏ ਹਨ। ਸਾਹਿਤਕਾਰੀ ਦੇ ਖੇਤਰ ਵਿੱਚ ਮਲਕੀਤ ਔਜਲੇ ਨੇ ਪ੍ਰਸਿੱਧ ਲੇਖਕ ਸ੍ਰ ਮਨਮੋਹਨ ਸਿੰਘ ਦਾਊਂ, ਨੈਸ਼ਨਲ ਐਵਾਰਡੀ ਨੂੰ ਉਸਤਾਦ ਧਾਰਿਆ ਹੋਇਆ ਹੈ। ਉਹ ਹਮੇਸ਼ਾ ਸਾਫ ਸੁਥਰਾ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਲਿਖਦਾ ਹੈ। ਪੰਜਾਬ ਸਰਕਾਰ ਵੱਲੋਂ ਮਲਕੀਤ ਸਿੰਘ ਔਜਲਾ ਦੀ ਕਲਾ ਅਤੇ ਸਾਹਿਤ ਪ੍ਰਤੀ ਲਗਨ ਨੂੰ ਦੇਖਦੇ ਹੋਏ ‘ਸਟੇਟ ਐਵਾਰਡ-2021’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਮਲਕੀਤ ਸਿੰਘ ਔਜਲਾ ਦੇ ਪਰਮ ਮਿੱਤਰ ਉੱਘੇ ਸਮਾਜ ਸੇਵੀ ਸ੍ਰੀ ਅਰਵਿੰਦ ਪੁਰੀ, ਚੇਅਰਮੈਨ ਪੁਰੀ ਡਿਵੈਲਪਮੈਂਟ ਟਰੱਸਟ, ਮੁੱਲਾਂਪੁਰ ਗਰੀਬਦਾਸ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਪਿੰਡ ਦਾ ਮਾਣ ਉੱਚਾ ਹੋਇਆ ਹੈ। ਉਹਨਾਂ ਐਲਾਨ ਕੀਤਾ ਕਿ ਪਿੰਡ ਵਿੱਚ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਮਲਕੀਤ ਸਿੰਘ ਔਜਲਾ ਦਾ ਸਨਮਾਨ ਕੀਤਾ ਜਾਵੇਗ

LEAVE A REPLY

Please enter your comment!
Please enter your name here