ਨਿਊ ਚੰਡੀਗੜ17 ਅਗਸਤ( ਮਾਰਸ਼ਲ ਨਿਊਜ) ਉੱਘੇ ਲੇਖਕ ਮਲਕੀਤ ਸਿੰਘ ਔਜਲਾ ਨੂੰ ਆਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ‘ਸਟੇਟ ਅਵਾਰਡ-2021’ ਨਾਲ ਸਨਮਾਨਿਤ ਕਰਨ ਦਾ ਐਲਾਨ ਹੋਣ ਮਗਰੋਂ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਹੌਲ ਹੈ। ਗੌਰਤਲਬ ਹੈ ਕਿ ਲੇਖਕ ਮਲਕੀਤ ਸਿੰਘ ਔਜਲਾ ਮੁੱਲਾਂਪੁਰ ਗਰੀਬਦਾਸ ਦੇ ਜੰਮਪਲ ਹਨ ਅਤੇ ਇਸ ਵੇਲੇ ਪੰਜਾਬ ਸਿਵਲ ਸਕੱਤਰੇਤ ਵਿੱਚ ਸਥਾਨਕ ਸਰਕਾਰਾਂ ਮੰਤਰੀ ਨਾਲ ਪੀਏ ਵਜੋਂ ਤਾਇਨਾਤ ਹਨ। ਉਹ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ ਅਤੇ ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਵੀ ਹਨ। ਉਹਨਾਂ ਨੂੰ ਸ਼ੁਰੂ ਤੋਂ ਹੀ ਸਾਹਿਤਕ ਲਿਖਤਾਂ ਲਿਖਣ ਦਾ ਸ਼ੌਕ ਹੈ। ਉਨ੍ਹਾਂ ਵੱਲੋਂ ਲਿਖੇ ਆਪਣੇ ਜੱਦੀ ਪਿੰਡ ਮੁੱਲਾਂਪੁਰ ਗਰੀਬਦਾਸ ਦਾ ਇਤਿਹਾਸ, ਚੰਡੀਗੜ੍ਹ ਦੇ ਉਜੜੇ 28 ਪਿੰਡਾਂ ਦਾ ਬਿਰਤਾਂਤ, ਸੁਰਜੀਤ ਬਿੰਦਰਖੀਏ ਦੀ ਜੀਵਨੀ, ਅਨੇਕਾਂ ਸਭਿਆਚਾਰਕ ਗੀਤ, ਕਵਿਤਾਵਾਂ ਅਤੇ ਅਖਬਾਰੀ ਲਿਖਤਾਂ ਚਰਚਾ ਵਿੱਚ ਰਹੀਆਂ ਹਨ। ਸਾਲ 2011 ਵਿੱਚ ਮਲਕੀਅਤ ਔਜਲੇ ਦੀ ਲਿਖੀ ਪੁਸਤਕ ਸੁਰਜੀਤ ਬਿੰਦਰਖੀਆ ਜੀਵਨ ਤੇ ਗਾਇਕੀ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਗਵਰਨਰ ਹਾਊਸ ਵਿੱਚ ਰਿਲੀਜ਼ ਕੀਤਾ ਸੀ। ਉਹ ਬਿੰਦਰਖੀਏ ਦਾ ਰਿਸ਼ਤੇਦਾਰ ਭਰਾ ਹੈ। ਉਸ ਦੇ ਗੀਤ ਕਈ ਗਾਇਕਾਂ ਨੇ ਰਿਕਾਰਡ ਕਰਵਾਏ ਹਨ। ਸਾਹਿਤਕਾਰੀ ਦੇ ਖੇਤਰ ਵਿੱਚ ਮਲਕੀਤ ਔਜਲੇ ਨੇ ਪ੍ਰਸਿੱਧ ਲੇਖਕ ਮਨਮੋਹਨ ਸਿੰਘ ਦਾਊਂ, ਨੈਸ਼ਨਲ ਐਵਾਰਡੀ ਨੂੰ ਉਸਤਾਦ ਧਾਰਿਆ ਹੋਇਆ ਹੈ। ਉਹ ਹਮੇਸ਼ਾ ਸਾਫ ਸੁਥਰਾ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਲਿਖਦਾ ਹੈ। ਪੰਜਾਬ ਸਰਕਾਰ ਵੱਲੋਂ ਮਲਕੀਤ ਸਿੰਘ ਔਜਲਾ ਦੀ ਕਲਾ ਅਤੇ ਸਾਹਿਤ ਪ੍ਰਤੀ ਲਗਨ ਨੂੰ ਦੇਖਦੇ ਹੋਏ ‘ਸਟੇਟ ਐਵਾਰਡ-2021’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਥ ਕਲੱਬ ਦੇ ਚੇਅਰਮੈਨ ਅਰਵਿੰਦਪੁਰੀ, ਯੂਥ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਦਲਵਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਂਸ, ਹਰਜੀਤ ਸਿੰਘ ਹਰਮਨ, ਜਸਪਾਲ ਸਿੰਘ ਪੂਨੀਆ, ਲਖਵੀਰ ਸਿੰਘ ਲੱਖੀ, ਡਾ. ਗੁਰਦਰਸ਼ਨ ਸਿੰਘ ਜੰਮੂ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਅੱਛਰ ਸਿੰਘ ਕੰਸਾਲਾ ਤੇ ਹੋਰਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦਾ ਮਾਣ ਵਧਾਇਆ ਹੈ।

LEAVE A REPLY

Please enter your comment!
Please enter your name here