ਸਿੰਘੂ ਬਾਰਡਰ ਨਵੀਂ ਦਿੱਲੀ 25 ਮਈ (ਮਾਰਸ਼ਲ ਨਿਊਜ਼)ਕੇਂਦਰ ਸਰਕਾਰ ਵਲੋਂ ਕਿਸਾਨੀ ਖਿਲਾਫ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨੇ ਤੋਂ ਲਗਾਤਾਰ ਧਰਨੇ ਤੇ ਬੈਠੇ ਸਾਰੇ ਦੇਸ਼ ਦੇ ਕਿਸਾਨਾਂ ਲਈ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਵਲੋਂ ਜੋ ਮੁਫਤ ਹਸਪਤਾਲ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸਭ ਤੋਂ ਉੱਤਮ ਸੇਵਾ ਹੈ..॥ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਸਾਨ ਅੰਦੋਲਨ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਨੂੰ ਤਕਰੀਬਨ ਪੰਜਾਹ ਹਜ਼ਾਰ ਦੇ ਮੁੱਲ ਦੀਆਂ ਦਵਾਈਆਂ ਭੇਂਟ ਕਰਦੇ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ..॥
ਇਸ ਸਮੇਂ ਉਹਨਾਂ ਬੋਲਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਨੌਜੁਆਨ ਲੜਕੇ ਲੜਕੀਆਂ ਸਮੇਤ ਬਜ਼ੁਰਗ ਵੀ ਸ਼ਾਮਲ ਨੇ ਜੋ ਕਿ ਅੰਦੋਲਨ ਦੀ ਸ਼ੁਰੂਆਤ ਦੇ ਸਮੇਂ ਤੋਂ ਬਾਰਡਰਾਂ ਤੇ ਡਟੇ ਹੋਏ ਨੇ..॥ਉਹਨਾਂ ਕਿਹਾ ਕਿ ਏਨੇ ਲੰਬੇ ਸਮੇਂ ਤੱਕ ਅੰਦੋਲਨ ਵਿੱਚ ਬੈਠੇ ਲੋਕਾਂ ਨੂੰ ਸ਼ਰੀਰਕ ਤੇ ਮਾਨਸਿਕ ਤੌਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈੰਦਾ ਹੈ ਇਸ ਲਈ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਵਲੋਂ ਹਸਪਤਾਲ ਦੀ ਸੇਵਾ ਸ਼ੁਰੂ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ..॥ਉਹਨਾਂ ਕਿਹਾ ਕਿ ਇਹ ਹਸਪਤਾਲ ਵਲੋਂ ਚੌਵੀ ਘੰਟੇ ਐਮਰਜੈਂਸੀ ਦੀ ਸੇਵਾ ਤਾਂ ਮੁਫਤ ਦਿੱਤੀ ਹੀ ਜਾਂਦੀ ਹੈ ਸਗੋਂ ਦਿਨ ਦੇ ਸਮੇਂ ਸੀਨੀਅਰ ਡਾਕਟਰਾਂ ਦੀ ਟੀਮ ਹਰ ਤਰਾਂ ਦੇ ਚੈਕਅੱਪ ਲਈ ਬੈਠੀ ਰਹਿੰਦੀ ਹੈ..॥ਇਸ ਦੌਰਾਨ ਸੀਨੀਅਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੰਗੀ ਤਰਾਂ ਚੈੱਕਅੱਪ ਤਾਂ ਕੀਤਾ ਹੀ ਜਾਦਾਂ ਹੈ ਸਗੋਂ ਉਹਨਾਂ ਨੂੰ ਜਰੂਰਤ ਮੁਤਾਬਕ ਦਵਾਈਆਂ ਵੀ ਸੰਸਥਾ ਵਲੋਂ ਮੁਫਤ ਦਿੱਤੀਆਂ ਜਾਂਦੀਆਂ ਹਨ..॥
ਇਸ ਮੌਕੇ ਉਹਨਾਂ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਦੀ ਸ਼ਲਾਘਾਂ ਕਰਦੇ ਹੋਏ ਕਿਹਾ ਕਿ ਜਦੋਂ ਇੱਕ ਸੰਸਥਾ ਕਿਸਾਨ ਅੰਦੋਲਨ ਲਈ ਏਨਾ ਵੱਡਾ ਮੁਫਤ ਹਸਪਤਾਲ ਚਲਾ ਰਹੀ ਹੈ ਅਤੇ ਮੁਫਤ ਦਵਾਈਆਂ ਮੁਹੱਈਆ ਕਰਵਾ ਰਹੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਸੰਸਥਾ ਦਾ ਹਰ ਪੱਖੋਂ ਸਾਥ ਦਈਏ..॥ਜ਼ਿਕਰਯੋਗ ਹੈ ਕਿ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਖੁਦ ਆਪ ਵੀ ਯੂਥ ਆਫ ਪੰਜਾਬ ਨਾਮ ਦੀ ਸਮਾਜ ਸੇਵੀ ਸੰਸਥਾ ਚਲਾ ਰਹੇ ਨੇ ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਜੁੜਿਆ ਹੋਇਆ ਹੈ ਅਤੇ ਪਰਮਦੀਪ ਸਿੰਘ ਬੈਦਵਾਨ ਵੀ ਹੋਰਨਾਂ ਲੋਕਾਂ ਵਾਂਗ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਸਿੰਘੂ ਬਾਰਡਰ ਤੇ ਸੇਵਾ ਕਰ ਰਹੇ ਨੇ..॥ਉਹਨਾਂ ਦੀ ਰਹਿਨੁਮਾਈ ਹੇਠ ਯੂਥ ਆਫ ਪੰਜਾਬ ਵਲੋਂ ਮੋਹਾਲੀ ਜਿਲ੍ਹੇ ਦੇ ਪਿੰਡਾਂ ਦੀ ਸਹਾਇਤਾ ਨਾਲ ਅੰਦੋਲਨ ਦੀ ਸ਼ੁਰੂਆਤ ਤੋਂ ਚੌਵੀ ਘੰਟੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ..॥ਕਿਸੇ ਸਮੇਂ ਰਾਜਨੀਤੀ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਣ ਵਾਲੇ ਪਰਮਦੀਪ ਸਿੰਘ ਬੈਦਵਾਨ ਅੱਜ ਬਿਨਾਂ ਕਿਸੇ ਲੋਭ ਲਾਲਚ ਦੇ ਤਨ ਮਨ ਧਨ ਨਾਲ ਸਮਾਜ ਸੇਵਾ ਵਿੱਚ ਜੁਟੇ ਹੋਏ ਨੇ ਅਤੇ ਨੌਜੁਆਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰ ਰਹੇ ਹਨ..॥ ਇਸ ਮੌਕੇ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਵਲੋਂ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੁਆਰਾ ਸਮਾਜ ਸੁਧਾਰਕ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ ਗਈ..॥ ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋੰ ਇਲਾਵਾ ਮੋਹਾਲੀ ਦੇ ਮੌਜੂਦਾ ਐਮ.ਸੀ ਅਤੇ ਸਮਾਜ ਸੇਵੀ ਬਿੰਦਰਾ ਕੁੰਭੜਾ, ਪੀਤਾ ਮਟੌਰ, ਗੁਰਜੀਤ ਮਟੌਰ ਅਤੇ ਯੂਥ ਆਫ ਪੰਜਾਬ ਅਤੇ ਲਾਈਫ ਕੇਅਰ ਫਾਊਂਡੇਸ਼ਨ ਡੇਰਾਬਸੀ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜ਼ਰ ਸਨ..॥