ਕੁਰਾਲੀ 20 ਸਤੰਬਰ ਮਾਰਸ਼ਲ ਨਿਊਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਵੱਲੋਂ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮਾਜਰੀ ਦੀ ਟੀਮ ਵੱਲੋਂ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਦੀ ਯੋਗ ਅਗਵਾਈ ਹੇਠ ਬਲਾਕ ਦੇ ਪਿੰਡਾਂ ਵਿੱਚ ਰੂੜੀ ਖਾਦ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਟ੍ਰੇਨਿੰਗ ਕੈੰਪ ਲਗਾਏ ਜਾ ਰਹੇ ਹਨ। ਇਸ ਮੌਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਰੂੜੀ ਖਾਦ ਦੀ ਵਰਤੋਂ ਜ਼ਮੀਨ ਨੂੰ ਛੋਟੇ ਤੱਤਾ ਸਮੇਤ ਪੌਦਿਆਂ ਲਈ ਖੁਰਾਕੀ ਤੱਤ ਦਿੰਦੀ ਹੈ, ਆਰਗੈਨਿਕ ਮੈਂਟਲ ਜਮਾਂ ਕਰਦੀ ਹੈ ਜਿਸ ਨਾਲ ਭੌਤਿਕ ਬਣਤਰ ਵਿੱਚ ਸੁਧਾਰ ਹੁੰਦਾ ਹੈ ਅਤੇ ਪੌਦਿਆਂ ਨੂੰ ਖੁਰਾਕੀ ਤੱਤ ਵਧੇਰੇ ਸਮੇਂ ਤੱਕ ਮਿਲਦੇ ਰਹਿੰਦੇ ਹਨ। ਇਸ ਮੌਕੇ ਡਾਂ ਰਮਨ ਕਰੋੜੀਆ ਏ ਡੀ ੳ ਨੇ ਰੂੜੀ ਖਾਦ ਬਨਾਉਣ ਲਈ ਟੋਇਆਂ ਲਈ ਥਾਂ ਦੀ ਚੋਣ, ਆਕਾਰ,ਬਣਤਰ,ਟੋਏ ਭਰਨ ਦਾ ਢੰਗ ਅਤੇ ਟੋਇਆ ਦੀ ਗਿਣਤੀ ਵਗੈਰਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਏ ਡੀ ੳ , ਡਾਂ ਪਰਵਿੰਦਰ ਸਿੰਘ ,ਡਾਂ ਕੇਤਨ ਚਾਵਲਾ ਏ ਡੀ ੳ ਅਤੇ ਸ਼ਵਿੰਦਰ ਕੁਮਾਰ ਏ ਟੀ ਐਮ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here