ਮੁਹਾਲੀ 1ਸਤੰਬਰ:( ਰਣਜੀਤ ਸਿੰਘ ਕਾਕਾ) ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਪਹਿਲੇ ਸਮੈਸਟਰ ਤੋਂ ਸ਼ੁਰੂ ਹੋਣ ਵਾਲੇ ਮੌਜੂਦਾ ਅਕਾਦਮਿਕ ਸੈਸ਼ਨ ਲਈ ਐਲ ਐਂਡ ਟੀ ਐਜੂਟੈਕ ਨਾਲ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ ਗਏ ਹਨ।
ਇਸ ਐਮਓਯੂ ਪੱਤਰ ’ਤੇ ਸੰਜੀਵ ਸ਼ਰਮਾ ਹੈੱਡ ਡੋਮੈਸਟਿਕ ਮਾਰਕੀਟਿੰਗ ਨੈਟਵਰਕ ਅਤੇ ਵਿਸ਼ਾਲ ਵਾਸਵਾਨੀ, ਏਰੀਆ ਮੈਨੇਜਰ, ਚੰਡੀਗੜ੍ਹ ਅਤੇ ਦਿੱਲੀ ,ਐਲ ਐਂਡ ਟੀ ਅਤੇ ਆਰਬੀਯੂ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਨੇ ਦਸਤਖਤ ਕੀਤੇ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੀ ਹਾਜ਼ਰ ਸਨ।
ਸ. ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਵਿਲੱਖਣ ਵਿਸ਼ੇਸ਼ਤਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਕੋਰਸ ਪਾਸ ਕਰਨ ਤੋਂ ਪਹਲਿਾਂ ਹੀ ਰੁਜ਼ਗਾਰ ਲਈ ਤਿਆਰ ਕਰਨ ਦੀ ਵਚਨਬੱਧਤਾ ਹੈ, ਜਿਸ ਨਾਲ ਪਲੇਸਮੈਂਟ ਵਿੱਚ ਵਿਦਿਆਰਥੀਆਂ ਦੀ ਮਜ਼ਬੂਤ ਸਥਿਤੀ ਬਣਦੀ ਹੈ। ਅੱਜ ਹਸਤਾਖਰ ਕੀਤੇ ਗਏ ਐਮਓਯੂ ਵੀ ਇਸ ਦਿਸ਼ਾ ਵਿੱਚ ਹੀ ਇੱਕ ਕਦਮ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ, ਬਾਹਰਾ ਯੂਨੀਵਰਸਿਟੀ ਅਤੇ ਰਿਆਤ ਬਾਹਰਾ ਹੁਸ਼ਿਆਰਪੁਰ ਕੈਂਪਸ ਦੇ ਵਿਦਿਆਰਥੀਆਂ ਨੂੰ ਐਲ ਐਂਡ ਟੀ ਐਜੂਟੈਕ ਮਾਹਿਰਾਂ ਦੁਆਰਾ ਤਿਆਰ ਕੀਤੇ ਗਏ ਕੋਰਸਾਂ ਤੋਂ ਬਹੁਤ ਲਾਭ ਹੋਵੇਗਾ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਨੇ ਪਹਿਲਾਂ ਵੀ ਪ੍ਰਮੁੱਖ ਕੰਪਨੀਆਂ ਨਾਲ ਕਈ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ।
ਇਸ ਦੌਰਾਨ ਸੰਜੀਵ ਸ਼ਰਮਾ, ਹੈੱਡ, ਡੋਮੇਸਟਿਕ ਮਾਰਕੀਟਿੰਗ ਨੈਟਵਰਕ, ਐਲ ਐਂਡ ਟੀ ਨੇ ਬੋਲਦਿਆਂ ਕਿਹਾ ਕਿ ਐਲ ਐਂਡ ਟੀ ਐਜੂਟੈਕ ਦੁਆਰਾ ਪੇਸ਼ ਕੀਤੇ ਗਏ ਲਰਨਿੰਗ ਮਾਡਿਊਲਸ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੰਕਲਪਿਕ ਸਿੱਖਿਆ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਨੂੰ ਉਦਯੋਗਿਕ ਦਿ੍ਰਸ਼ਟੀਕੋਣ ਤੋਂ ਪੇਸ਼ੇਵਰ ਅਭਿਆਸ ਦੇ ਸਿਧਾਂਤਾਂ ਨਾਲ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਸੁਧਾਰ ਹੋਵੇਗਾ।

LEAVE A REPLY

Please enter your comment!
Please enter your name here