ਕੁਰਾਲੀ 22 ਜੂਨ (ਮਾਰਸ਼ਲ ਨਿਊਜ਼) ਅੱਜ ਕੁਟੀਆ ਸਵਾਮੀ ਜੀ ਨਦੀ ਪਾਰ ਕੁਰਾਲੀ, ਦੇ ਸਾਹਮਣੇ ਸ੍ਰੀ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਮੌਕੇ 5 ਰੁੱਖ ਲਗਾਏ ਗਏ। ੳਨ੍ਹਾਂ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਕਾਮਨਾ ਕੀਤੀ ਤਾਂ ਜੋ ੳਹ ਦੇਸ਼ ਅਤੇ ਪਾਰਟੀ ਦੀ ਸੇਵਾ ਕਰਦੇ ਰਹਿਣ।
ਇਸ ਮੌਕੇ ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਰੁੱਖ ਹਨ ਉਦੋਂ ਤੱਕ ਹੀ ਮਨੁੱਖ ਹੈ। ਉਨਾਂ ਕਿਹਾ ਕਿ ਰੁੱਖਾਂ ਦੇ ਕਾਰਨ ਪਲੀਤ ਵਾਤਾਵਰਣ ਸੁੱਧ ਹੁੰਦਾ ਹੈ ਸਾਨੂੰ ਆਕਸੀਜਨ ਮਿਲਦੀ ਹੈ ਜਲਵਾਯੂ ਪਰਿਵਰਤਨ ਹੁੰਦਾ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ।
ਇਸ ਮੌਕੇ ,ਸ ਰਣਜੀਤ ਸਿੰਘ ਨਗਲੀਆਂ ਸਕੱਤਰ, ਸਿੰਘ , ਵੀ ਕੇ ਜੈਨ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਕੁਰਾਲੀ, ਹੈਪੀ ਧੀਮਾਨ ਮੈਂਬਰ ਸ਼ਿਕਾੲਿਤ ਨਿਵਾਰਨ ਕਮੇਟੀ, ਸੀ੍ ਸੰਜੀਵ ਟੰਡਨ ਪ੍ਰਧਾਨ ਓਬੀਸੀ ਵਿਭਾਗ ਬਲਾਕ ਕਾਂਗਰਸ ਕੁਰਾਲੀ, ਕਾਂਗਰਸੀ ਆਗੂ ਸੀ੍ ਹੈਪੀ ਵਰਮਾ ਆਦਿ ਹਾਜ਼ਰ ਸਨ।