ਕਾਂਸਲ (ਖਰੜ), ਅਗਸਤ 16: ਮਾਰਸ਼ਲ ਨਿਊਜ਼) ਸ਼ਨੀਵਾਰ ਨੂੰ ਅਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ਤੇ ਰਾਣੀ ਬ੍ਰੈਸਟ ਕੈਂਸਰ ਟ੍ਰਸਟ ਨੇ “ਰਾਣੀ” ਨਾ ਦੇ “ਸੈਨੇਟਰੀ ਪੈਡ” ਅਤੇ “ਪੈਂਟੀਜ਼” ਦਾ ਲਾਂਚ ਕੀਤਾ ਜੋ ਕਿ ਔਰਤਾਂ ਨੂੰ ਸਸ਼ਕੱਤ ਬਨਾਉਣ ਵੱਲ ਇੱਕ ਹੋਰ ਕਦਮ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ RBCT ਦੀ ਮੈਨੇਜਿੰਗ ਟਰੱਸਟੀ, ਬਿੱਟੂ ਸਫ਼ੀਨਾ ਸੰਧੂ ਨੇ ਦੱਸਿਆ ਕਿ ਇਹ ਦੋਵੇਂ ਚੀਜ਼ਾਂ ਔਰਤਾਂ ਲਈ ਘੱਟ ਕੀਮਤ ਤੇ ਮੁੱਹਈਆ ਕਰਵਾਈਆਂ ਜਾਣਗੀਆਂ। ਰਾਣੀ ਬ੍ਰੈਸਟ ਕੈਂਸਰ ਟ੍ਰਸਟ ਅਤੇ ਪ੍ਰੀਤਿਕਾ ਗਰੂਪ ਆਫ ਇੰਡਸਟਰੀਜ਼ ਨੇ ਰੱਲ ਕੇ ਇੱਕ ਮੁਹਿੰਮ ਚਲਾਈ ਹੋਈ ਹੈ ਜੋ ਔਰਤਾਂ ਨੂੰ ਪਿੰਡ-ਪਿੰਡ ਜਾ ਕੇ ਇੱਕ “ਡਿਗਨਿਟੀ ਕਿੱਟ” ਵੰਡ ਰਹੇ ਹਨ, ਜਿਸ ਵਿਚ ਇੱਕ ਪੈਕੇਟ “ਪੈਡ”, ਇੱਕ ਸਾਬਣ ਅਤੇ ਦੋ ਪੈਂਟੀਜ਼ ਦਿੱਤੀਆਂ ਜਾ ਰਹੀਆਂ ਹਨ। ਪਹਿਲੇ ਚਰਣ ਵਿਚ 29 ਜੁਲਾਈ ਤੋਂ 14 ਅਗਸਤ ਵਿਚਕਾਰ 15 ਪਿੰਡਾਂ ਵਿਚ 1000 ਕਿੱਟਾਂ ਵੰਡੀਆਂ ਗਈਆਂ ਹਨ। ਇਹਨਾਂ ਵਿੱਚੋਂ ਭਜੋਲੀ, ਸਿਓਂਕ, ਨਾਡਾ, ਮਸੌਲ, ਬਘਿੰਡੀ, ਮਿਲਖ, ਸਹੌਰਾਂ, ਰਡੀਆਲਾ, ਕਾਦੀਮਾਜਰਾ, ਮਾਜਰੀ, ਨਗਲੀਆਂ, ਅਭੇਪੂਰ, ਤਿਊਰ, ਜੰਝੇੜੀ ਸ਼ਾਮਿਲ ਸਨ। ਇਸ ਦੌਰਾਨ ਆਪਸੀ ਦੂਰੀ ਨੂੰ ਧਿਆਨ ਵਿਚ ਰੱਖਿਆ ਗਿਆ ਅਤੇ ਇਹਤਿਆਤ ਵਜੋਂ ਬੁਖਾਰ ਚੈਕ ਕੀਤਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਦਾ ਪੂਰਾ ਧਿਆਨ ਰੱਖਿਆ ਗਿਆ। ਉਹਨਾਂ ਨੂੰ ਮਾਹਵਾਰੀ ਦੌਰਾਨ ਸਾਫ-ਸਫਾਈ ਬਾਰੇ ਚੰਗੀ ਤਰਾਂ ਜਾਣੂ ਕਰਵਾਇਆ।

ਡਾਕਟਰ ਸੀਮਾ ਵਧਵਾ, ਐਸੋਸਿਏਟ ਡਾਇਰੈਕਟਰ, ਗਾਇਨਾਕੋਲਜੀ, ਮੈਕਸ ਹਸਪਤਾਲ, ਮੋਹਾਲੀ ਅਤੇ ਡਾਕਟਰ ਮੋਨਿਕਾ ਮੁੰਜਾਲ ਸਿੰਘ, ਚੇਅਰਪਰਸਨ, ਸੈਂਟਰ ਆਫ ਸੋਸ਼ਲ ਵਰਕ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ, ਨੇ ਇਹਨਾਂ ਦੋਵਾਂ ਚੀਜ਼ਾਂ ਦਾ ਲਾਂਚ ਕੀਤਾ।

ਬਿੱਟੂ ਸਫ਼ੀਨਾ ਦੇ ਜੀਵਨ ਸਾਥੀ ਅਤੇ ਮੌਜੂਦਾ ਐਮਐਲਏ, ਖਰੜ, ਕੰਵਰ ਸੰਧੂ ਵੀ ਇਸ ਮੌਕੇ ਮੌਜੂਦ ਸਨ।

ਹੋਰ ਪਤਵੰਤੇ ਮਹਿਮਾਨਾਂ ਵਿਚ ਸਿਮਰਨ ਗੋਸਲ, ਫਾਊਂਡਰ ਅਤੇ ਸੀਈਓ, ਅਨਹਾ ਜੀਊਲਰੀ, ਕੌਟਕ ਮਹਿੰਦਰਾ ਬੈਂਕ ਤੋਂ ਪੂਨਮ ਸਾਗਰ ਅਤੇ ਪ੍ਰੀਤਿਕਾ ਗਰੁੱਪ ਆਫ ਇੰਡਸਟਰੀਜ਼ ਤੋਂ ਮਨਮੀਤ ਕੌਰ ਨੇ ਇਸ ਮੌਕੇ ਸ਼ਿਰਕਤ ਕੀਤੀ।