ਜੇਲ• ਵਿਭਾਗ ਵੱਲੋਂ ਬਾਕਾਇਦਾ ਪੱਤਰ ਜਾਰੀ
ਚੰਡੀਗੜ•, 14 ਨਵੰਬਰ
ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵੱਲੋਂ ਮਨਜੀਤ ਸਿੰਘ ਧਨੇਰ ਜੋ 2001 ਵਿੱਚ ਬਰਨਾਲਾ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਸਨ, ਦੀ ਮੁਆਫੀ ਦੇ ਹੁਕਮਾਂ ਉਤੇ ਦਸਤਖਤ ਕਰ ਦਿੱਤੇ ਗਏ ਹਨ।
ਵੀਰਵਾਰ ਨੂੰ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਜੇਲ• ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਜਪਾਲ ਵੱਲੋਂ ਮਨਜੀਤ ਸਿੰਘ ਧਨੇਰ ਜਿਸ ਦੀ ਉਮਰ ਕੈਦ ਦੀ ਸਜਾ ਖਿਲਾਫ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਇਸ ਸਾਲ ਸਤੰਬਰ ਮਹੀਨੇ ਰੱਦ ਹੋ ਗਈ ਸੀ, ਦੀ ਮੁਆਫੀ ਦੇ ਕੀਤੇ ਹੁਕਮ ਅੱਜ ਮਿਲ ਗਏ।
ਸ ਰੰਧਾਵਾ ਨੇ ਅੱਗੇ ਦੱਸਿਆ ਕਿ ਰਾਜਪਾਲ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਜੇਲ• ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ ਵੈਂਕਟਾ ਰਤਨਾਂ ਵੱਲੋਂ ਬਾਕਾਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।