ਨਿਊ ਚੰਡੀਗੜ, 17 ਜੂਨ (ਰਣਜੀਤ ਸਿੰਘ ਕਾਕਾ) – ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਦੇ ਜਨਮ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਾਬਾ ਵਰਿਆਮ ਸਿੰਘ ਵਲੋਂ ਸਥਾਪਤ ਰਤਵਾੜਾ ਸਾਹਿਬ ਨਗਰੀ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਦੇ ਕੇਂਦਰ ਵਜੋਂ ਸਥਾਪਿਤ ਪਰਉਪਕਾਰੀ ਕਾਰਜਾਂ ਲਈ ਦਿਨ ਰਾਤ ਸਮਾਜ ਦੀ ਸੇਵਾ ਵਿੱਚ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਸੰਤ ਵਰਿਆਮ ਸਿੰਘ ਨੇ ਪਹਿਲਾਂ ਆਪ ਕਮਾਈ ਕੀਤੀ ਤੇ ਫਿਰ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸੇ ਦੌਰਾਨ ਬਾਬਾ ਹਰਪਾਲ ਸਿੰਘ, ਬੀਬੀ ਜਗਨਪਰੀਤ ਕੌਰ, ਭਾਈ ਇਕਬਾਲ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਰਣਜੀਤ ਸਿੰਘ, ਢਾਡੀ ਸੁਖਵਿੰਦਰ ਸਿੰਘ, ਭਾਈ ਮੱਖਣ ਸਿੰਘ, ਬੀਬੀ ਉਜਾਗਰ ਕੌਰ, ਭਾਈ ਕੁਲਵੀਰ ਸਿੰਘ, ਬਾਬਾ ਗੁਰਦੇਵ ਸਿੰਘ, ਭਾਈ ਜਸਵਿੰਦਰ ਸਿੰਘ ਘੋਲਾ ਤੇ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਦੂਰੋਂ ਨੇੜਿਓਂ ਆਈਆਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਲੁਆਈ। ਸੰਤ ਵਰਿਆਮ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਤੇ ਸਮਾਗਮ ਦੌਰਾਨ ਵੱਡੀ ਮਾਤਰਾ ਵਿੱਚ ਅੰਮ੍ਰਿਤ ਸੰਚਾਰ ਹੋਇਆ। ਸਟੇਜ ਸੰਚਾਲਨ ਦੀ ਸੇਵਾ ਭਾਈ ਜਸਵੰਤ ਸਿੰਘ ਤੇ ਸਰਬੱਤ ਦੇ ਭਲੇ ਲਈ ਅਰਦਾਸ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵੱਲੋਂ ਕੀਤੀ ਗਈ