ਮਾਜਰੀ,4 ਦਸੰਬਰ( ਮਾਰਸ਼ਲ ਨਿਊਜ) ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਬੋਰਡ ਆਫ ਡਾਇਰੈਕਟਰਾਂ ਨੇ ਸ. ਰਣਜੀਤ ਸਿੰਘ ਪੜੌਲ ਨੂੰ ਸਰਬ—ਸਮਿਤੀ ਨਾਲ ਚੁਣ ਕੇ ਪੰਜਾਬ ਮਿਲਕਫੈੱਡ ਦੇ ਡਾਇਰੈਕਟਰ ਵਜੋਂ ਭੇਜਿਆ। ਇਸ ਮੌਕੇ ਸ. ਰਣਜੀਤ ਸਿੰਘ ਪੜੌਲ ਨੇ ਸ. ਜਗਮੋਹਨ ਸਿੰਘ ਕੰਗ, ਸ. ਯਾਦਵਿੰਦਰਾ ਸਿੰਘ ਕੰਗ, ਬੰਤ ਸਿੰਘ ਕਲਾਰਾ ਅਤੇ ਸਾਰੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਬੋਰਡ ਆਫ ਡਾਇਰੈਕਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਸਾਰੀਆਂ ਨੇ ਮੈਨੂੰ ਇਹ ਮਾਣ ਬਖਸ਼ੀਆ ਹੈ ਅਤੇ ਰਣਜੀਤ ਸਿੰਘ ਪੜੌਲ, ਬਲਕਾਰ ਸਿੰਘ ਭੰਗੂ ਅਤੇ ਰਣਜੀਤ ਸਿੰਘ ਖੱਦਰੀ ਨੇ ਸ. ਕੰਗ ਦਾ ਧੰਨਵਾਦ ਕਰਦੀਆਂ ਮੂਹ ਮਿੱਠਾ ਵੀ ਕਰਵਾਇਆ।
ਇਸ ਮੌਕੇ ਸ. ਕੰਗ ਨੇ ਵਧਾਈ ਦਿੰਦੀਆਂ ਕਿਹਾ ਕਿ ਮੈਨੂੰ ਮਾਣ ਹੈ, ਕਿ ਸਾਡੇ ਇਲਾਕੇ ਤੋਂ ਪਹਿਲਾਂ ਵੀ 2 ਡਾਇਰੈਕਟ (ਰਣਜੀਤ ਸਿੰਘ ਪੜੌਲ ਅਤੇ ਗੁਰਮੀਤ ਸਿੰਘ ਮੀਆਂਪੁਰ ਚੰਗਰ) ਵੇਰਕਾ ਮਿਲਕ ਪਲਾਂਟ ਮੋਹਾਲੀ ਵਿੱਚ ਚੁਣ ਕੇ ਗਏ ਸਨ, ਅਤੇ ਹੁਣ ਫਿਰ ਗੁਰੂ—ਮਹਾਰਾਜ ਦੀ ਕ੍ਰਿਪਾ ਸਦਕਾ ਪੰਜਾਬ ਮਿਲਕਫੈੱਡ ਵਿੱਚ ਸ. ਰਣਜੀਤ ਸਿੰਘ ਪੜੌਲ ਹਲਕੇ ਖਰੜ ਦਾ ਨੁਮਾਇੰਦਾ/ਡਾਇਰੈਕਟਰ ਬਣ ਕੇ ਗਿਆ ਹੈ। ਜ਼ੋਂ ਕਿ ਸਾਰੇ ਇਲਾਕੇ ਲਈ ਬੜੀ ਖੁਸ਼ੀ ਤੇ ਮਾਣ ਦੀ ਗੱਲ ਹੈ ਅਤੇ ਇਹ ਡੇਅਰੀ ਫਾਰਮ/ਕਿਸਾਨਾਂ ਆਦਿ ਦੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਉੱਪਰਾਲੇ ਕਰਦੇ ਰਹਿਣਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਕਾਰੋਬਾਰ ਨੂੰ ਹੋਰ ਪ੍ਰਫੂਲਤ ਕਰ ਸਕੀਏ।