ਯੂਪੀ ਸਰਕਾਰ ਦੇ ਕਿਸਾਨਾਂ ਉੱਤੇ ਕੀਤੇ ਜਾਣ ਵਾਲੇ ਹਮਲੇ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ। ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਮੇਸ਼ ਸਿੰਘ ਬੜੋਦੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਿ ਅਫਸੋਸ ਹੈ ਕਿ ਸਿੱਖ ਅਤੇ ਕਿਸਾਨਾਂ ਨੇ ਯੂਪੀ ਵਿੱਚ ਕੀ ਅਜਿਹਾ ਕਰ ਦਿੱਤਾ ਕਿ ਸਰਕਾਰ ਪੰਜਾਬੀ ਕਿਸਾਨਾਂ ਉੱਤੇ ਹੀ ਅੱਤਿਆਚਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਯੂਪੀ ਵਿੱਚ ਜਮੀਨਾ ਮੁੱਲ ਲਈਆਂ ਹਨ ਨਾ ਕਿ
ਯੂਪੀ ਸਰਕਾਰ ਨੇ ਫਰੀ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਯੂਪੀ ਵਿੱਚ ਕਿਸਾਨਾਂ ਨਾਲ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਇਸ ਸਿਲਸਿਲੇ ਨੂੰ ਵਾਰ ਵਾਰ ਅਜਿਹਾ ਕਰਨਾ ਕਿਸੇ ਸਾਜਿਸ਼ ਤੋ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਰਕਾਰ ਦਖਲ ਅੰਦਾਜ਼ੀ ਕਰਕੇ ਯੂਪੀ ਸਰਕਾਰ ਨੂੰ ਹੁਕਮ ਦੇਵੇ ਜਿਸ ਨਾਲ ਕਿਸਾਨਾਂ ਨਾਲ ਅਜਿਹਾ ਨਾ ਹੋਵੇ।