*ਯੂਥ ਆਫ ਪੰਜਾਬ ਵਲੋਂ ਯੂ.ਪੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ*

ਜਦੋਂ ਤੱਕ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਉਸ ਸਮੇਂ ਤੱਕ ਇੱਕ ਤੰਦਰੁਸਤ ਸਮਾਜ ਨਹੀਂ ਸਿਰਜਿਆ ਜਾ ਸਕਦਾ..॥ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕੈਂਡਲ ਮਾਰਚ ਦੀ ਅਗਵਾਈ ਕਰਦੇ ਹੋਏ ਕਿਹਾ..॥ਇਹ ਕੈਂਡਲ ਮਾਰਚ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸੈਕਟਰ 70 ਮਟੌਰ ਵਿਖੇ ਉੱਤਰ ਪ੍ਰਦੇਸ਼ ਵਿੱਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦੀ ਹਮਦਰਦੀ ਵਿੱਚ ਕੱਢਿਆ ਗਿਆ..॥ਇਸ ਸਮੇਂ ਨੌਜੁਆਨ ਮੁੰਡੇ ਕੁੜੀਆਂ ਦੇ ਹੱਥਾਂ ਵਿੱਚ ਸਰਕਾਰ ਖਿਲਾਫ ਨਾਹਰੇ ਲਿਖੇ ਪੋਸਟਰ ਵੀ ਫੜੇ ਹੋਏ ਸੀ..॥ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਬੋਲਦੇ ਹੋਏ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹਨ..॥ਉਹਨਾਂ ਕਿਹਾ ਕਿ ਤਕਰੀਬਨ ਪੰਦਰਾਂ ਦਿਨ ਪਹਿਲਾਂ ਇਹ ਘਟਨਾ ਵਾਪਰਨ ਤੋਂ ਬਾਅਦ ਵੀ ਯੂ.ਪੀ ਸਰਕਾਰ ਹਰਕਤ ਵਿੱਚ ਨਹੀਂ ਆਈ ਅਤੇ ਢਿੱਲ ਵਰਤਦੀ ਰਹੀ..॥ਅਤੇ ਲੜਕੀ ਦੀ ਮੌਤ ਉਪਰੰਤ ਇੱਕਦਮ ਰਾਤ ਨੂੰ ਪੁਲਸ ਦੇ ਦਬਾਅ ਹੇਠ ਲੜਕੀ ਦਾ ਅੰਤਿਮ ਸੰਸਕਾਰ ਕਰਵਾਉਣਾ ਵੀ ਸਰਕਾਰ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਰਿਹਾ ਹੈ..॥ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਅਜਿਹੇ ਦਰਿੰਦੇ ਵੀ ਰਹਿ ਰਹੇ ਨੇ ਜੋ ਕਿ ਆਗਰਾ ਕਾਂਡ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ..॥ਜੋ ਇੱਕ ਤੰਦਰੁਸਤ ਸਮਾਜ ਲਈ ਕੈਂਸਰ ਦੀ ਬਿਮਾਰੀ ਵਾਂਗ ਨੇ..॥ਉਹਨਾਂ ਕਿਹਾ ਕਿ ਯੂਥ ਆਫ ਪੰਜਾਬ ਇਹੋ ਜਿਹੀਆਂ ਘਟਨਾਵਾਂ ਦੀ ਸਖਤ ਨਿੰਦਾ ਕਰਦਾ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦਾ ਹੈ..॥ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਨਾਗਰਿਕ ਅੱਜ ਬਾਹਰਲੇ ਮੁਲਕਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਨੇ ਜਿਸ ਦਾ ਮੁੱਖ ਕਾਰਨ ਸਾਡੇ ਦੇਸ਼ ਵਿੱਚ ਏਥੇ ਜਾਨ ਮਾਲ ਦਾ ਕੋਈ ਮੁੱਲ ਨਹੀਂ..॥ਉਹਨਾਂ ਕਿਹਾ ਕਿ ਸਰਕਾਰ ਨੂੰ ਇਹੋ ਜਿਹੀਆਂ ਘਟਨਾਵਾਂ ਤੇ ਸਖਤ ਨੋਟਿਸ ਲੈੰਦੇ ਹੋਏ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਕੇ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ..॥ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਨਰਿੰਦਰ ਵਤਸ, ਹਰੀਸ ਕੁਮਾਰ, ਰਵੀ ਅਰੋੜਾ ਸਮੇਤ ਹੋਰ ਨੌਜੁਆਨ ਮੁੰਡੇ ਕੁੜੀਆਂ ਹਾਜ਼ਰ ਸਨ..॥