ਮੁਹਾਲੀ 29 ਅਪਰੈਲ(ਮਾਰਸ਼ਲ ਨਿਊਜ਼): ਪੰਜਾਬ ਵਿਚ ਸਮਾਜ ਸੇਵਾ ਦੇ ਕੰਮ ਵਿਚ ਜੁਟੀ ਸੰਸਥਾ ਯੂਥ ਆਫ ਪੰਜਾਬ ਨੇ ਮੋਹਾਲੀ ਦੇ ਮਿਊਨਿਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੂੰ ਇਕ ਮੰਗ ਪੱਤਰ ਦਿੱਤਾ। ਉਨਾਂ ਮੰਗ ਕੀਤੀ ਕਿ ਸ਼ਮਸ਼ਾਨ ਘਾਟਾਂ ਵਿਚ ਲਾਵਾਰਿਸ ਪਈਆਂ ਅਸਥੀਆਂ ਨੂੰ ਰੀਤੀ ਰਿਵਾਜਾਂ ਅਨੁਸਾਰ ਜਲ ਪ੍ਰਵਾਹ ਕੀਤਾ ਜਾਵੇ।
ਸੰਸਥਾ ਦੇ ਚੇਅਰਮੈਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕਰੋਨਾ ਵਾਇਰਸ ਨਾਮੀਂ ਬਿਮਾਰੀ ਕਾਰਨ ਸੰਸਾਰ ਦੇ ਨਾਲ ਨਾਲ ਸਾਡੇ ਦੇਸ਼ ਸਾਡੇ ਸ਼ਹਿਰ ਵਿੱਚ ਵੀ ਪ੍ਰਕੋਪ ਮਚਿਆ ਹੋਇਆ ਹੈ..॥ ਜਿਸ ਕਾਰਨ ਮਜਬੂਰੀਵੱਸ ਕੇਂਦਰ ਤੇ ਰਾਜ ਸਰਕਾਰਾਂ ਨੂੰ ਲਾਕਡਾਊਨ ਅਤੇ ਕਰਫਿਊ ਵਰਗੇ ਸਖਤ ਕਦਮ ਚੁੱਕਣੇ ਪੈ ਰਹੇ ਨੇ..॥ ਜਿਸ ਕਾਰਨ ਆਮ ਜਨਜੀਵਨ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ ਸਗੋਂ ਕਈ ਲੋਕਾਂ ਦੇ ਜਰੂਰੀ ਕੰਮ ਵੀ ਅਧੂਰੇ ਪਏ ਨੇ ਕਿਉਂਕਿ ਕਰੋਨਾ ਵਾਇਰਸ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਪਿਆ ਹੋਇਆ ਹੈ..॥ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਸਾਡਾ ਸ਼ਹਿਰ ਮੋਹਾਲੀ ਦੇਸ਼ ਦੇ ਮੁੱਖ ਹਾਟਸਪਾਟ ਕੇਂਦਰਾਂ ਵਿੱਚੋਂ ਇੱਕ ਹੈ..॥ ਜਿਸ ਕਾਰਨ ਲਈ ਇਨਸਾਨਾਂ ਦੀ ਕੁਦਰਤੀ ਮੌਤ ਹੋਣ ਉਪਰੰਤ ਵੀ ਉਹਨਾਂ ਦੇ ਪਰਿਵਾਰ ਆਪਣੀਆਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕ੍ਰਿਆ ਕਰਮ ਪੂਰੇ ਨਹੀਂ ਕਰ ਸਕੇ..॥ ਆਪ ਭਲੀ ਭਾਂਤ ਜਾਣਦੇ ਹੋ ਕਿ ਸਿੱਖ ਧਰਮ ਵਿੱਚ ਮ੍ਰਿਤਕ ਦਾ ਸੰਸਕਾਰ ਕਰਨ ਉਪਰੰਤ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਹੁੰਦੀਆਂ ਨੇ ਅਤੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹਰਿਦੁਆਰ ਵਿਖੇ..॥ ਪਰੰਤੂ ਪੰਜਾਬ ਵਿੱਚ ਕਰਫਿਊ ਅਤੇ ਦੇਸ਼ ਵਿੱਚ ਲਾਕਡਾਊਨ ਹੋਣ ਕਾਰਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਸਥੀਆਂ ਜਲ ਪ੍ਰਵਾਹ ਨਹੀਂ ਕਰ ਸਕੇ..॥ ਜਾਂ ਕਈ ਪਰਿਵਾਰਾਂ ਵਿੱਚ ਕਰੋਨਾ ਵਾਇਰਸ ਦਾ ਏਨਾ ਡਰ ਪੈਦਾ ਹੋ ਗਿਆ ਹੈ ਕਿ ਉਹ ਘਰੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ..॥ ਜਿਸ ਕਾਰਨ ਕਈ ਇਨਸਾਨਾਂ ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿੱਚ ਪਈਆਂ ਨੇ ਜੋ ਕਿ ਆਪਣੀ ਅੰਤਿਮ ਕ੍ਰਿਆ ਦਾ ਇੰਤਜਾਰ ਕਰ ਰਹੀਆਂ ਨੇ..॥ ਪ੍ਰਧਾਨ ਰਾਮਕਾਂਤ ਕਾਲੀਆ ਨੇ ਕਿਹਾ ਕਿ ਇਸ ਲਈ ਸਾਡੀ ਸੰਸਥਾ ਯੂਥ ਆਫ ਪੰਜਾਬ ਆਪ ਜੀ ਪਾਸ ਬੇਨਤੀ ਕਰਦੀ ਹੈ ਕਿ ਯੂਥ ਆਫ ਪੰਜਾਬ ਨੂੰ ਸ਼ਮਸ਼ਾਨਘਾਟਾਂ ਵਿੱਚ ਪਈਆਂ ਇਹਨਾਂ ਅਸਥੀਆਂ ਨੂੰ ਧਾਰਮਿਕ ਰੀਤਾਂ ਅਨੁਸਾਰ ਜਲਪ੍ਰਵਾਹ ਕਰਨ ਦੀ ਇਜਾਜਤ ਦਿੱਤੀ ਜਾਵੇ ਜੀ..॥ ਉਨਾਂ ਦੱਸਿਆ ਕਿ ਯੂਥ ਆਫ ਪੰਜਾਬ ਨੇ ਪਹਿਲਾਂ ਹੀ ਡਿਪਟੀ ਕਮਿਸ਼ਨਰ ਮੋਹਾਲੀ ਤੋਂ ਕਰੋਨਾ ਵਾਇਰਸ ਨਾਲ ਜਿਲੇ ਵਿੱਚ ਹੋਣ ਵਾਲੀਆਂ ਮੌਤਾਂ ਉਪਰੰਤ ਸੰਸਕਾਰ ਕਰਨ ਦੀ ਇਜਾਜਤ ਲੈਣ ਸਬੰਧੀ ਬੇਨਤੀ ਪੱਤਰ ਦਿੱਤਾ ਹੋਇਆ ਹੈ..॥ ਉਨਾਂ ਮੰਗ ਕੀਤੀ ਕਿ ਮੋਹਾਲੀ ਦੇ ਸ਼ਮਸ਼ਾਨਘਾਟਾਂ ਵਿੱਚ ਪਈਆਂ ਆਪਣੀ ਅੰਤਿਮ ਕ੍ਰਿਆ ਦੀ ਉਡੀਕ ਕਰਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਇਜਾਜਤ ਦਿੱਤੀ ਜਾਵੇ॥ ਜਿਸ ਵਿੱਚ ਆਉਣ ਜਾਣ ਦਾ ਸਾਰਾ ਖਰਚਾ ਅਤੇ ਧਾਰਮਿਕ ਰੀਤਾਂ ਅਨੁਸਾਰ ਕ੍ਰਿਆ ਕਰਨ ਦਾ ਸਾਰਾ ਖਰਚਾ ਸਾਡੀ ਸੰਸਥਾ ਕਰੇਗੀ..॥
ਇਸ ਸਮੇਂ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜਰ ਸਨ।