ਖਰੜ 7 ਜਨਵਰੀ (ਰਣਜੀਤ ਕਾਕਾ )ਜਿਹੜੇ ਪੰਜਾਬ ਦੇ ਨੌਜੁਆਨਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਲੀਡਰ ਨਸ਼ੇੜੀ ਦੱਸਦੇ ਸੀ ਉਹਨਾਂ ਨੌਜੁਆਨਾਂ ਨੇ ਦਿੱਲੀ ਬਾਰਡਰਾਂ ਤੇ ਲਗਾਤਾਰ ਇੱਕ ਸਾਲ ਅੰਦੋਲਨ ਕਰਕੇ ਦੁਨੀਆਂ ਨੂੰ ਦੱਸ ਦਿੱਤਾ ਕਿ ਪੰਜਾਬ ਦੀ ਨੌਜੁਆਨੀ ਅੱਜ ਵੀ ਆਪਣੇ ਹੱਕਾਂ ਪ੍ਰਤੀ ਖੜ ਸਕਦੀ ਹੈ ਅਤੇ ਲੜ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨੇ ਕਿਸਾਨ ਅੰਦੋਲਨ ਵਿੱਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਹਿੱਸਾ ਪਾਉਣ ਵਾਲੇ ਨੌਜੁਆਨ ਹਰਪ੍ਰੀਤ ਸਿੰਘ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦੇ ਹੋਏ ਕੀਤਾ। ਇਸ ਮੌਕੇ ਬੱਬੂ ਮੋਹਾਲੀ ਨੇ ਬੋਲਦੇ ਹੋਏ ਕਿਹਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨ ਅੰਦੋਲਨ ਵਿੱਚ ਮੁੱਖ ਤੌਰ ਤੇ ਹਿੱਸਾ ਪਾਉਣ ਵਾਲੇ ਨੌਜੁਆਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਤੋਂ ਨੌਜੁਆਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਯੋਗਦਾਨ ਪਾਉਂਦੇ ਰਹੇ ਪਰੰਤੂ ਕੁਝ ਨੌਜੁਆਨ ਅਜਿਹੇ ਨੇ ਜਿਹਨਾਂ ਨੇ ਅੰਦੋਲਨ ਤੋੰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਪਣਾ ਅਹਿਮ ਯੋਗਦਾਨ ਪਾਇਆ ਜਿਹਨਾਂ ਵਿੱਚ ਹਰਪ੍ਰੀਤ ਸਿੰਘ ਉਰਫ ਬਿੱਲਾ ਦਾ ਨਾਮ ਆਉਂਦਾ ਹੈ। ਇਸ ਨੌਜੁਆਨ ਨੇ ਆਪਣੀ ਦ੍ਰਿੜ ਸੇਵਾ ਨਾਲ ਪਿੰਡ ਦੇ ਨਾਲ ਨਾਲ ਪੁਆਧ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸ ਮੌਕੇ ਸਮਾਜ ਸੇਵੀ ਆਗੂ ਸਿਕੰਦਰ ਸਿੰਘ ਚੱਕਲਾਂ ਅਤੇ ਜਸਵੀਰ ਸਿੰਘ ਮੁਕਾਰੋਂਪੁਰ ਨੇ ਵੀ ਹਰਪ੍ਰੀਤ ਸਿੰਘ ਦੇ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ ਲਈ ਸ਼ਲਾਘਾਂ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਵਲੋਂ ਯੂਥ ਆਫ ਪੰਜਾਬ ਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਸੀ ਅਤੇ ਭਵਿੱਖ ਵਿੱਚ ਵੀ ਮੈਂ ਬਿਨਾਂ ਕਿਸੇ ਸਵਾਰਥ ਤੋਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜਿਆ ਰਹਾਂਗਾ। ਜ਼ਿਕਰਯੋਗ ਹੈ ਕਿ ਹੁਣ ਹਰਪ੍ਰੀਤ ਸਿੰਘ ਪੀ.ਆਰ.ਟੀ.ਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਸਹਾਇਕ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਉਹਨਾਂ ਨਾਲ ਹੀ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾ ਰਿਹਾ ਹੈ। ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਤੋਂ ਇਲਾਵਾ ਦੀਪਾ ਅਮਰਾਲੀ, ਹਰਪ੍ਰੀਤ ਸਿੰਘ, ਜ਼ੋਰਾ ਸਿੰਘ ਖਮਾਣੋਂ, ਅਵਤਾਰ ਸਿੰਘ ਮੁੰਡੀ ਖਰੜ ਸਮੇਤ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।

LEAVE A REPLY

Please enter your comment!
Please enter your name here